ਮਲਾਕੀ 3

ਪਰ ਹੁਣ ਅਸੀਂ ਹੰਕਾਰੀ ਨੂੰ ਧੰਨ ਆਖਦੇ ਹਾਂ। ਨਿਸ਼ਚਤ ਤੌਰ ਤੇ ਦੁਸ਼ਟ ਲੋਕ ਸਫ਼ਲ ਹੁੰਦੇ ਹਨ ਅਤੇ ਭਾਵੇਂ ਉਹ ਪਰਮੇਸ਼ਵਰ ਨੂੰ ਪਰਖਦੇ ਹਨ, ਉਹ ਇਸ ਤੋਂ ਬਚ ਜਾਂਦੇ ਹਨ।’ ”

Malachi 3:15 (UKJV) And now we call the proud happy; yea, they that work wickedness are set up; yea, they that tempt God are even delivered.

13ਯਾਹਵੇਹ ਆਖਦਾ ਹੈ, “ਤੁਸੀਂ ਮੇਰੇ ਵਿਰੁੱਧ ਹੰਕਾਰ ਨਾਲ ਬੋਲਿਆ ਹੈ। “ਫਿਰ ਵੀ ਤੁਸੀਂ ਪੁੱਛਦੇ ਹੋ, ‘ਅਸੀਂ ਤੁਹਾਡੇ ਵਿਰੁੱਧ ਕੀ ਕਿਹਾ ਹੈ?’

14“ਤੁਸੀਂ ਕਿਹਾ ਹੈ, ‘ਪਰਮੇਸ਼ਵਰ ਦੀ ਸੇਵਾ ਕਰਨੀ ਵਿਅਰਥ ਹੈ। ਅਤੇ ਕੀ ਲਾਭ ਹੈ ਕਿ ਅਸੀਂ ਉਹ ਦੇ ਹੁਕਮਾਂ ਦੀ ਪਾਲਨਾ ਕਰੀਏ ਅਤੇ ਸਰਬਸ਼ਕਤੀਮਾਨ ਦੇ ਯਾਹਵੇਹ ਦੇ ਸਨਮੁਖ ਸਿਆਪਾ ਕਰਦੇ ਹੋਏੇ ਚੱਲੀਏ?

15ਪਰ ਹੁਣ ਅਸੀਂ ਹੰਕਾਰੀ ਨੂੰ ਧੰਨ ਆਖਦੇ ਹਾਂ। ਨਿਸ਼ਚਤ ਤੌਰ ਤੇ ਦੁਸ਼ਟ ਲੋਕ ਸਫ਼ਲ ਹੁੰਦੇ ਹਨ ਅਤੇ ਭਾਵੇਂ ਉਹ ਪਰਮੇਸ਼ਵਰ ਨੂੰ ਪਰਖਦੇ ਹਨ, ਉਹ ਇਸ ਤੋਂ ਬਚ ਜਾਂਦੇ ਹਨ।’ ”

16ਤਦ ਉਹ ਜਿਹੜੇ ਯਾਹਵੇਹ ਤੋਂ ਡਰਦੇ ਸਨ ਇੱਕ-ਦੂਜੇ ਨਾਲ ਗੱਲਾਂ ਕੀਤੀਆਂ ਅਤੇ ਯਾਹਵੇਹ ਨੇ ਧਿਆਨ ਦਿੱਤਾ ਅਤੇ ਸੁਣੀਆਂ। ਤਾਂ ਯਾਹਵੇਹ ਤੋਂ ਡਰਨ ਵਾਲਿਆਂ ਲਈ ਅਤੇ ਉਸ ਦੇ ਨਾਮ ਦਾ ਵਿਚਾਰ ਕਰਨ ਵਾਲਿਆਂ ਲਈ ਉਸ ਦੇ ਸਨਮੁਖ ਯਾਦਗਿਰੀ ਦੀ ਪੁਸਤਕ ਲਿਖੀ ਗਈ।

17ਸਰਬਸ਼ਕਤੀਮਾਨ ਯਾਹਵੇਹ ਕਹਿੰਦਾ ਹੈ, ਉਹ ਮੇਰੇ ਲਈ ਹੋਣਗੇ ਅਰਥਾਤ ਉਹ ਮੇਰੀ ਕੀਮਤੀ ਵਿਰਾਸਤ ਹੋਣਗੇ, ਜਿਸ ਦਿਨ ਮੈਂ ਇਹ ਕਰਾਂ, ਮੈਂ ਉਹਨਾਂ ਨੂੰ ਬਖ਼ਸ਼ ਦਿਆਂਗਾ ਜਿਵੇਂ ਕੋਈ ਮਨੁੱਖ ਆਪਣੀ ਸੇਵਾ ਕਰਨ ਵਾਲੇ ਪੁੱਤਰ ਨੂੰ ਬਖ਼ਸ਼ ਦਿੰਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.