16ਚੇਲੇ ਚਲੇ ਗਏ ਅਤੇ ਸ਼ਹਿਰ ਵਿੱਚ ਜਾ ਕੇ ਉਹਨਾਂ ਨੂੰ ਉਹੀ ਕੁਝ ਮਿਲਿਆ ਜਿਵੇਂ ਯਿਸ਼ੂ ਨੇ ਉਹਨਾਂ ਨੂੰ ਕਿਹਾ ਸੀ। ਇਸ ਲਈ ਉਹਨਾਂ ਨੇ ਪਸਾਹ ਦਾ ਭੋਜਨ ਤਿਆਰ ਕੀਤਾ।
17ਜਦੋਂ ਸ਼ਾਮ ਹੋਈ ਤਾਂ ਯਿਸ਼ੂ ਆਪਣੇ ਬਾਰ੍ਹਾਂ ਚੇਲਿਆਂ ਨਾਲ ਆਏ।
18ਜਦੋਂ ਉਹ ਮੇਜ਼ ਤੇ ਖਾਣਾ ਖਾ ਰਹੇ ਸਨ, ਯਿਸ਼ੂ ਨੇ ਆਖਿਆ, “ਮੈਂ ਤੁਹਾਨੂੰ ਸੱਚ ਆਖਦਾ ਹਾਂ, ਤੁਹਾਡੇ ਵਿੱਚੋਂ ਇੱਕ ਮੇਰੇ ਨਾਲ ਵਿਸ਼ਵਾਸਘਾਤ ਕਰੇਂਗਾ ਜਿਹੜਾ ਮੇਰੇ ਨਾਲ ਖਾ ਰਿਹਾ ਹੈ।”
19ਉਹ ਉਦਾਸ ਹੋ ਗਏ, ਅਤੇ ਇੱਕ-ਇੱਕ ਕਰਕੇ ਯਿਸ਼ੂ ਨੂੰ ਪੁੱਛਣ ਲੱਗੇ, “ਯਕੀਨਨ, ਕੀ ਮੈਂ ਉਹ ਤਾਂ ਨਹੀਂ?”
20ਯਿਸ਼ੂ ਨੇ ਉੱਤਰ ਦਿੱਤਾ, “ਇਹ ਬਾਰ੍ਹਾਂ ਵਿੱਚੋਂ ਇੱਕ ਹੈ, ਜਿਹੜਾ ਮੇਰੇ ਨਾਲ ਕਟੋਰੇ ਵਿੱਚ ਰੋਟੀ ਡੁਬੋਉਂਦਾ ਹੈ।