ਮਾਰਕਸ 15

ਪਿਲਾਤੁਸ ਇਹ ਸੁਣ ਕੇ ਹੈਰਾਨ ਹੋਇਆ ਕਿ ਯਿਸ਼ੂ ਮਰ ਚੁੱਕਾ ਸੀ। ਉਸ ਨੇ ਸੈਨਾਂ ਦੇ ਅਧਿਕਾਰੀ ਨੂੰ ਬੁਲਾਇਆ ਅਤੇ ਉਸ ਨੂੰ ਪੁੱਛਿਆ, “ਕੀ ਯਿਸ਼ੂ ਨੂੰ ਮਰੇ ਕੁਝ ਚਿਰ ਹੋ ਗਿਆ ਹੈ?”

Mark 15:44 (UKJV) And Pilate marvelled if he were already dead: and calling unto him the centurion, he asked him whether he had been any while dead.

42ਇਹ ਤਿਆਰੀ ਦਾ ਦਿਨ ਸੀ (ਭਾਵ, ਸਬਤ ਤੋਂ ਪਿਹਲੇ ਦਾ ਦਿਨ)। ਜਿਵੇਂ ਹੀ ਸ਼ਾਮ ਨੇੜੇ ਆ ਰਹੀ ਸੀ,

43ਅਰਿਮਥਿਆ ਨਗਰ ਦਾ ਯੋਸੇਫ਼, ਕੌਂਸਲ ਦਾ ਪ੍ਰਮੁੱਖ ਮੈਂਬਰ, ਜੋ ਖ਼ੁਦ ਪਰਮੇਸ਼ਵਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ, ਦਲੇਰੀ ਨਾਲ ਪਿਲਾਤੁਸ ਕੋਲ ਗਿਆ ਅਤੇ ਯਿਸ਼ੂ ਦੀ ਲਾਸ਼ ਮੰਗ ਕੀਤੀ।

44ਪਿਲਾਤੁਸ ਇਹ ਸੁਣ ਕੇ ਹੈਰਾਨ ਹੋਇਆ ਕਿ ਯਿਸ਼ੂ ਮਰ ਚੁੱਕਾ ਸੀ। ਉਸ ਨੇ ਸੈਨਾਂ ਦੇ ਅਧਿਕਾਰੀ ਨੂੰ ਬੁਲਾਇਆ ਅਤੇ ਉਸ ਨੂੰ ਪੁੱਛਿਆ, “ਕੀ ਯਿਸ਼ੂ ਨੂੰ ਮਰੇ ਕੁਝ ਚਿਰ ਹੋ ਗਿਆ ਹੈ?”

45ਜਦੋਂ ਉਸ ਨੇ ਸੈਨਾਂ ਦੇ ਅਧਿਕਾਰੀ ਤੋਂ ਜਾਣਿਆ ਕਿ ਇਹ ਇਸ ਤਰ੍ਹਾਂ ਹੈ, ਤਾਂ ਉਸ ਨੇ ਲਾਸ਼ ਯੋਸੇਫ਼ ਨੂੰ ਦੇ ਦਿੱਤੀ।

46ਯੋਸੇਫ਼ ਨੇ ਕੁਝ ਮਖਮਲ ਦਾ ਕੱਪੜਾ ਖਰੀਦਿਆ ਅਤੇ ਉਸ ਦੀ ਲਾਸ਼ ਨੂੰ ਮਖਮਲ ਵਿੱਚ ਲਪੇਟਿਆ ਅਤੇ ਉਹ ਨੂੰ ਚੱਟਾਨ ਵਿੱਚ ਖੋਦ ਕੇ ਬਣਾਈ ਹੋਈ ਕਬਰ ਵਿੱਚ ਰੱਖ ਦਿੱਤਾ। ਤਦ ਉਸ ਨੇ ਕਬਰ ਦੇ ਪ੍ਰਵੇਸ਼ ਦੁਆਰ ਦੇ ਵਿਰੁੱਧ ਇੱਕ ਪੱਥਰ ਰੇੜ੍ਹ ਦਿੱਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.