ਮਾਰਕਸ 15

ਜਦੋਂ ਉਸ ਨੇ ਸੈਨਾਂ ਦੇ ਅਧਿਕਾਰੀ ਤੋਂ ਜਾਣਿਆ ਕਿ ਇਹ ਇਸ ਤਰ੍ਹਾਂ ਹੈ, ਤਾਂ ਉਸ ਨੇ ਲਾਸ਼ ਯੋਸੇਫ਼ ਨੂੰ ਦੇ ਦਿੱਤੀ।

Mark 15:45 (UKJV) And when he knew it of the centurion, he gave the body to Joseph.

43ਅਰਿਮਥਿਆ ਨਗਰ ਦਾ ਯੋਸੇਫ਼, ਕੌਂਸਲ ਦਾ ਪ੍ਰਮੁੱਖ ਮੈਂਬਰ, ਜੋ ਖ਼ੁਦ ਪਰਮੇਸ਼ਵਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ, ਦਲੇਰੀ ਨਾਲ ਪਿਲਾਤੁਸ ਕੋਲ ਗਿਆ ਅਤੇ ਯਿਸ਼ੂ ਦੀ ਲਾਸ਼ ਮੰਗ ਕੀਤੀ।

44ਪਿਲਾਤੁਸ ਇਹ ਸੁਣ ਕੇ ਹੈਰਾਨ ਹੋਇਆ ਕਿ ਯਿਸ਼ੂ ਮਰ ਚੁੱਕਾ ਸੀ। ਉਸ ਨੇ ਸੈਨਾਂ ਦੇ ਅਧਿਕਾਰੀ ਨੂੰ ਬੁਲਾਇਆ ਅਤੇ ਉਸ ਨੂੰ ਪੁੱਛਿਆ, “ਕੀ ਯਿਸ਼ੂ ਨੂੰ ਮਰੇ ਕੁਝ ਚਿਰ ਹੋ ਗਿਆ ਹੈ?”

45ਜਦੋਂ ਉਸ ਨੇ ਸੈਨਾਂ ਦੇ ਅਧਿਕਾਰੀ ਤੋਂ ਜਾਣਿਆ ਕਿ ਇਹ ਇਸ ਤਰ੍ਹਾਂ ਹੈ, ਤਾਂ ਉਸ ਨੇ ਲਾਸ਼ ਯੋਸੇਫ਼ ਨੂੰ ਦੇ ਦਿੱਤੀ।

46ਯੋਸੇਫ਼ ਨੇ ਕੁਝ ਮਖਮਲ ਦਾ ਕੱਪੜਾ ਖਰੀਦਿਆ ਅਤੇ ਉਸ ਦੀ ਲਾਸ਼ ਨੂੰ ਮਖਮਲ ਵਿੱਚ ਲਪੇਟਿਆ ਅਤੇ ਉਹ ਨੂੰ ਚੱਟਾਨ ਵਿੱਚ ਖੋਦ ਕੇ ਬਣਾਈ ਹੋਈ ਕਬਰ ਵਿੱਚ ਰੱਖ ਦਿੱਤਾ। ਤਦ ਉਸ ਨੇ ਕਬਰ ਦੇ ਪ੍ਰਵੇਸ਼ ਦੁਆਰ ਦੇ ਵਿਰੁੱਧ ਇੱਕ ਪੱਥਰ ਰੇੜ੍ਹ ਦਿੱਤਾ।

47ਮਗਦਲਾ ਵਾਸੀ ਮਰਿਯਮ ਅਤੇ ਯੋਸੇਸ ਦੀ ਮਾਂ ਮਰਿਯਮ ਨੇ ਵੇਖਿਆ ਕਿ ਯਿਸ਼ੂ ਕਿੱਥੇ ਰੱਖਿਆ ਗਿਆ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.