41ਗਲੀਲ ਵਿੱਚ ਇਹ ਔਰਤਾਂ ਉਸ ਦੇ ਮਗਰ ਆਈਆਂ ਸਨ ਅਤੇ ਉਸ ਦੀ ਚਿੰਤਾ ਕਰਦੀਆਂ ਸਨ। ਹੋਰ ਬਹੁਤ ਸਾਰੀਆਂ ਔਰਤਾਂ ਜੋ ਉਸਦੇ ਨਾਲ ਯੇਰੂਸ਼ਲੇਮ ਆਈਆਂ ਸਨ, ਉਹ ਵੀ ਉੱਥੇ ਸਨ।
42ਇਹ ਤਿਆਰੀ ਦਾ ਦਿਨ ਸੀ (ਭਾਵ, ਸਬਤ ਤੋਂ ਪਿਹਲੇ ਦਾ ਦਿਨ)। ਜਿਵੇਂ ਹੀ ਸ਼ਾਮ ਨੇੜੇ ਆ ਰਹੀ ਸੀ,
43ਅਰਿਮਥਿਆ ਨਗਰ ਦਾ ਯੋਸੇਫ਼, ਕੌਂਸਲ ਦਾ ਪ੍ਰਮੁੱਖ ਮੈਂਬਰ, ਜੋ ਖ਼ੁਦ ਪਰਮੇਸ਼ਵਰ ਦੇ ਰਾਜ ਦੀ ਉਡੀਕ ਕਰ ਰਿਹਾ ਸੀ, ਦਲੇਰੀ ਨਾਲ ਪਿਲਾਤੁਸ ਕੋਲ ਗਿਆ ਅਤੇ ਯਿਸ਼ੂ ਦੀ ਲਾਸ਼ ਮੰਗ ਕੀਤੀ।
44ਪਿਲਾਤੁਸ ਇਹ ਸੁਣ ਕੇ ਹੈਰਾਨ ਹੋਇਆ ਕਿ ਯਿਸ਼ੂ ਮਰ ਚੁੱਕਾ ਸੀ। ਉਸ ਨੇ ਸੈਨਾਂ ਦੇ ਅਧਿਕਾਰੀ ਨੂੰ ਬੁਲਾਇਆ ਅਤੇ ਉਸ ਨੂੰ ਪੁੱਛਿਆ, “ਕੀ ਯਿਸ਼ੂ ਨੂੰ ਮਰੇ ਕੁਝ ਚਿਰ ਹੋ ਗਿਆ ਹੈ?”
45ਜਦੋਂ ਉਸ ਨੇ ਸੈਨਾਂ ਦੇ ਅਧਿਕਾਰੀ ਤੋਂ ਜਾਣਿਆ ਕਿ ਇਹ ਇਸ ਤਰ੍ਹਾਂ ਹੈ, ਤਾਂ ਉਸ ਨੇ ਲਾਸ਼ ਯੋਸੇਫ਼ ਨੂੰ ਦੇ ਦਿੱਤੀ।