13ਜ਼ੇਰੋਬਾਬੇਲ ਤੋਂ ਅਬੀਹੂਦ, ਅਬੀਹੂਦ ਤੋਂ ਏਲਿਆਕਿਮ, ਏਲਿਆਕਿਮ ਤੋਂ ਆਜੋਰ,
14ਆਜੋਰ ਤੋਂ ਸਾਦੋਕ, ਸਾਦੋਕ ਤੋਂ ਆਖਿਮ, ਆਖਿਮ ਤੋਂ ਏਲਿਹੂਦ ਪੈਦਾ ਹੋਇਆ,
15ਏਲਿਹੂਦ ਤੋਂ ਏਲਿਏਜਰ, ਏਲਿਏਜਰ ਤੋਂ ਮੱਥਾਨ, ਮੱਥਾਨ ਤੋਂ ਯਾਕੋਬ,
16ਅਤੇ ਯਾਕੋਬ ਤੋਂ ਯੋਸੇਫ਼ ਪੈਦਾ ਹੋਇਆ, ਉਹ ਮਰਿਯਮ ਦਾ ਪਤੀ ਸੀ ਅਤੇ ਮਰਿਯਮ ਦੀ ਕੁੱਖੋ ਯਿਸ਼ੂ ਨੇ ਜਨਮ ਲਿਆ, ਜਿਸ ਨੂੰ ਮਸੀਹ ਕਿਹਾ ਜਾਂਦਾ ਹੈ।
17ਅਬਰਾਹਾਮ ਤੋਂ ਲੈ ਕੇ ਦਾਵੀਦ ਤੱਕ ਕੁਲ ਚੌਦਾਂ ਪੀੜ੍ਹੀਆਂ ਸਨ, ਦਾਵੀਦ ਤੋਂ ਲੈ ਕੇ ਬਾਬੇਲ ਪੁੱਜਣ ਤੱਕ ਚੌਦਾਂ ਹਨ ਅਤੇ ਬਾਬੇਲ ਵੱਲ ਜਾਣ ਤੋਂ ਲੈ ਕੇ ਮਸੀਹ ਯਿਸ਼ੂ ਤੱਕ ਚੌਦਾਂ ਪੀੜ੍ਹੀਆਂ ਹੋਈਆ।