16“ਮੈਂ ਇਸ ਪੀੜ੍ਹੀ ਦੇ ਲੋਕਾਂ ਦੀ ਤੁਲਨਾ ਕਿਸ ਨਾਲ ਕਰਾਂ? ਇਹ ਤਾਂ ਉਹਨਾਂ ਬੱਚਿਆਂ ਵਰਗੇ ਹਨ, ਜਿਹੜੇ ਬਜ਼ਾਰਾਂ ਵਿੱਚ ਬੈਠ ਕੇ ਆਪਣੇ ਸਾਥੀਆਂ ਨੂੰ ਆਵਾਜ਼ ਮਾਰ ਕੇ ਬੁਲਾਉਦੇ ਹਨ:
17“ ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ, ਪਰ ਤੁਸੀਂ ਨਹੀਂ ਨੱਚੇ; ਅਸੀਂ ਦੁੱਖ ਦੇ ਗੀਤ ਗਾਏ, ਫਿਰ ਵੀ ਤੁਸੀਂ ਸੋਗ ਨਾ ਕੀਤਾ।’
18ਕਿਉਂ ਜੋ ਯੋਹਨ ਬਪਤਿਸਮਾ ਵਾਲਾ ਨਾ ਖਾਂਦਾ ਨਾ ਪੀਂਦਾ ਸੀ, ਫਿਰ ਵੀ ਉਹ ਆਖਦੇ ਹਨ, ‘ਉਸਨੂੰ ਭੂਤ ਚਿੰਬੜਿਆ ਹੋਇਆ ਹੈ।’
19ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਉਹ ਉਸਨੂੰ ਕਹਿੰਦੇ ਹਨ, ‘ਕਿ ਇਹ ਇੱਕ ਪੇਟੂ ਅਤੇ ਸ਼ਰਾਬੀ ਹੈ ਅਤੇ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ ਹੈ।’ ਪਰ ਬੁੱਧ ਉਸਦੇ ਕੰਮਾਂ ਦੁਆਰਾ ਸਹੀ ਸਾਬਤ ਹੁੰਦੀ ਹੈ।”
20ਤਦ ਯਿਸ਼ੂ ਨੇ ਉਨ੍ਹਾਂ ਸ਼ਹਿਰਾਂ ਨੂੰ ਨਿੰਦਣਾ ਸ਼ੁਰੂ ਕੀਤਾ ਜਿੱਥੇ ਉਸਨੇ ਬਹੁਤ ਚਮਤਕਾਰ ਕੀਤੇ ਸਨ, ਕਿਉਂਕਿ ਉਨ੍ਹਾਂ ਨੇ ਤੋਬਾ ਨਹੀਂ ਕੀਤੀ।