ਮੱਤੀਯਾਹ 11

ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਉਹ ਉਸਨੂੰ ਕਹਿੰਦੇ ਹਨ, ‘ਕਿ ਇਹ ਇੱਕ ਪੇਟੂ ਅਤੇ ਸ਼ਰਾਬੀ ਹੈ ਅਤੇ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ ਹੈ।’ ਪਰ ਬੁੱਧ ਉਸਦੇ ਕੰਮਾਂ ਦੁਆਰਾ ਸਹੀ ਸਾਬਤ ਹੁੰਦੀ ਹੈ।”

Matthew 11:19 (UKJV) The Son of man came eating and drinking, and they say, Behold a man gluttonous, and a wine indulger, a friend of publicans and sinners. But wisdom is justified of her children.

17“ ‘ਅਸੀਂ ਤੁਹਾਡੇ ਲਈ ਬੰਸਰੀ ਵਜਾਈ, ਪਰ ਤੁਸੀਂ ਨਹੀਂ ਨੱਚੇ; ਅਸੀਂ ਦੁੱਖ ਦੇ ਗੀਤ ਗਾਏ, ਫਿਰ ਵੀ ਤੁਸੀਂ ਸੋਗ ਨਾ ਕੀਤਾ।’

18ਕਿਉਂ ਜੋ ਯੋਹਨ ਬਪਤਿਸਮਾ ਵਾਲਾ ਨਾ ਖਾਂਦਾ ਨਾ ਪੀਂਦਾ ਸੀ, ਫਿਰ ਵੀ ਉਹ ਆਖਦੇ ਹਨ, ‘ਉਸਨੂੰ ਭੂਤ ਚਿੰਬੜਿਆ ਹੋਇਆ ਹੈ।’

19ਮਨੁੱਖ ਦਾ ਪੁੱਤਰ ਖਾਂਦਾ-ਪੀਂਦਾ ਆਇਆ ਅਤੇ ਉਹ ਉਸਨੂੰ ਕਹਿੰਦੇ ਹਨ, ‘ਕਿ ਇਹ ਇੱਕ ਪੇਟੂ ਅਤੇ ਸ਼ਰਾਬੀ ਹੈ ਅਤੇ ਚੁੰਗੀ ਲੈਣ ਵਾਲਿਆਂ ਅਤੇ ਪਾਪੀਆਂ ਦਾ ਮਿੱਤਰ ਹੈ।’ ਪਰ ਬੁੱਧ ਉਸਦੇ ਕੰਮਾਂ ਦੁਆਰਾ ਸਹੀ ਸਾਬਤ ਹੁੰਦੀ ਹੈ।”

20ਤਦ ਯਿਸ਼ੂ ਨੇ ਉਨ੍ਹਾਂ ਸ਼ਹਿਰਾਂ ਨੂੰ ਨਿੰਦਣਾ ਸ਼ੁਰੂ ਕੀਤਾ ਜਿੱਥੇ ਉਸਨੇ ਬਹੁਤ ਚਮਤਕਾਰ ਕੀਤੇ ਸਨ, ਕਿਉਂਕਿ ਉਨ੍ਹਾਂ ਨੇ ਤੋਬਾ ਨਹੀਂ ਕੀਤੀ।

21“ਹਾਏ ਤੁਹਾਡੇ ਉੱਤੇ, ਕੋਰਾਜ਼ੀਨ ਦੇ ਸ਼ਹਿਰ! ਹਾਏ ਤੁਹਾਡੇ ਉੱਤੇ, ਬੈਥਸੈਦਾ ਦੇ ਸ਼ਹਿਰ! ਕਿਉਂਕਿ ਇਹ ਚਮਤਕਾਰ ਜੋ ਤੁਹਾਡੇ ਵਿੱਚ ਕੀਤੇ ਗਏ ਹਨ, ਜੇ ਇਹ ਸੋਰ ਅਤੇ ਸਿਦੋਨ ਸ਼ਹਿਰ ਵਿੱਚ ਕੀਤੇ ਜਾਂਦੇ, ਤਾਂ ਉਹਨਾਂ ਨੇ ਬਹੁਤ ਸਮਾਂ ਪਹਿਲਾਂ ਹੀ ਤੱਪੜ ਪਾ ਕੇ ਅਤੇ ਸੁਆਹ ਵਿੱਚ ਬੈਠ ਕੇ ਆਪਣੇ ਪਾਪਾਂ ਤੋਂ ਕਦੋਂ ਦੀ ਤੋਬਾ ਕਰ ਲੈਣੀ ਸੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.