ਮੀਕਾਹ 4

ਯਾਹਵੇਹ ਦਾ ਵਾਕ ਹੈ, “ਉਸ ਦਿਨ,” “ਮੈਂ ਲੰਗੜਿਆਂ ਨੂੰ ਇਕੱਠਾ ਕਰਾਂਗਾ; ਮੈਂ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ ਅਤੇ ਜਿਨ੍ਹਾਂ ਨੂੰ ਮੈਂ ਦੁਖੀ ਕੀਤਾ ਹੈ।

Micah 4:6 (UKJV) In that day, says the LORD, will I assemble her that haltes, and I will gather her that is driven out, and her that I have afflicted;

4ਹਰ ਕੋਈ ਆਪਣੀ ਅੰਗੂਰੀ ਦੀ ਵੇਲ ਅਤੇ ਆਪਣੇ ਹੰਜੀਰ ਦੇ ਬਿਰਛ ਹੇਠ ਬੈਠੇਗਾ, ਅਤੇ ਕੋਈ ਵੀ ਉਨ੍ਹਾਂ ਨੂੰ ਨਹੀਂ ਡਰਾਵੇਗਾ, ਕਿਉਂਕਿ ਸਰਬਸ਼ਕਤੀਮਾਨ ਯਾਹਵੇਹ ਨੇ ਬੋਲਿਆ ਹੈ।

5ਸਾਰੀਆਂ ਉੱਮਤਾਂ ਆਪੋ-ਆਪਣੇ ਦੇਵਤਿਆਂ ਦੇ ਨਾਮ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਦਾ ਨਾਮ ਲੈ ਕੇ ਸਦੀਪਕਾਲ ਤੱਕ ਚੱਲਾਂਗੇ।

6ਯਾਹਵੇਹ ਦਾ ਵਾਕ ਹੈ, “ਉਸ ਦਿਨ,” “ਮੈਂ ਲੰਗੜਿਆਂ ਨੂੰ ਇਕੱਠਾ ਕਰਾਂਗਾ; ਮੈਂ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ ਅਤੇ ਜਿਨ੍ਹਾਂ ਨੂੰ ਮੈਂ ਦੁਖੀ ਕੀਤਾ ਹੈ।

7ਮੈਂ ਲੰਗੜਿਆਂ ਨੂੰ ਆਪਣਾ ਬਕੀਆ, ਜਿਨ੍ਹਾਂ ਨੂੰ ਭਜਾ ਦਿੱਤਾ ਗਿਆ ਹੈ ਇੱਕ ਤਕੜੀ ਕੌਮ ਬਣਾਵਾਂਗਾ। ਪ੍ਰਭੂ ਉਸ ਦਿਨ ਤੋਂ ਅਤੇ ਸਦਾ ਲਈ ਸੀਯੋਨ ਪਰਬਤ ਵਿੱਚ ਉਨ੍ਹਾਂ ਉੱਤੇ ਰਾਜ ਕਰੇਗਾ।

8ਹੇ ਇੱਜੜ ਦੇ ਪਹਿਰੇਦਾਰ, ਧੀ ਸੀਯੋਨ ਦੇ ਗੜ੍ਹ, ਤੁਹਾਡੇ ਲਈ ਪਹਿਲਾਂ ਦਾ ਰਾਜ ਬਹਾਲ ਕੀਤਾ ਜਾਵੇਗਾ। ਬਾਦਸ਼ਾਹਤ ਯੇਰੂਸ਼ਲੇਮ ਦੀ ਧੀ ਕੋਲ ਆਵੇਗੀ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.