ਮੀਕਾਹ 4

ਮੈਂ ਲੰਗੜਿਆਂ ਨੂੰ ਆਪਣਾ ਬਕੀਆ, ਜਿਨ੍ਹਾਂ ਨੂੰ ਭਜਾ ਦਿੱਤਾ ਗਿਆ ਹੈ ਇੱਕ ਤਕੜੀ ਕੌਮ ਬਣਾਵਾਂਗਾ। ਪ੍ਰਭੂ ਉਸ ਦਿਨ ਤੋਂ ਅਤੇ ਸਦਾ ਲਈ ਸੀਯੋਨ ਪਰਬਤ ਵਿੱਚ ਉਨ੍ਹਾਂ ਉੱਤੇ ਰਾਜ ਕਰੇਗਾ।

Micah 4:7 (UKJV) And I will make her that halted a remnant, and her that was cast far off a strong nation: and the LORD shall reign over them in mount Zion from henceforth, even for ever.

5ਸਾਰੀਆਂ ਉੱਮਤਾਂ ਆਪੋ-ਆਪਣੇ ਦੇਵਤਿਆਂ ਦੇ ਨਾਮ ਲੈ ਕੇ ਚੱਲਦੀਆਂ ਹਨ, ਪਰ ਅਸੀਂ ਆਪਣੇ ਪਰਮੇਸ਼ਵਰ ਯਾਹਵੇਹ ਦਾ ਨਾਮ ਲੈ ਕੇ ਸਦੀਪਕਾਲ ਤੱਕ ਚੱਲਾਂਗੇ।

6ਯਾਹਵੇਹ ਦਾ ਵਾਕ ਹੈ, “ਉਸ ਦਿਨ,” “ਮੈਂ ਲੰਗੜਿਆਂ ਨੂੰ ਇਕੱਠਾ ਕਰਾਂਗਾ; ਮੈਂ ਗ਼ੁਲਾਮਾਂ ਨੂੰ ਇਕੱਠਾ ਕਰਾਂਗਾ ਅਤੇ ਜਿਨ੍ਹਾਂ ਨੂੰ ਮੈਂ ਦੁਖੀ ਕੀਤਾ ਹੈ।

7ਮੈਂ ਲੰਗੜਿਆਂ ਨੂੰ ਆਪਣਾ ਬਕੀਆ, ਜਿਨ੍ਹਾਂ ਨੂੰ ਭਜਾ ਦਿੱਤਾ ਗਿਆ ਹੈ ਇੱਕ ਤਕੜੀ ਕੌਮ ਬਣਾਵਾਂਗਾ। ਪ੍ਰਭੂ ਉਸ ਦਿਨ ਤੋਂ ਅਤੇ ਸਦਾ ਲਈ ਸੀਯੋਨ ਪਰਬਤ ਵਿੱਚ ਉਨ੍ਹਾਂ ਉੱਤੇ ਰਾਜ ਕਰੇਗਾ।

8ਹੇ ਇੱਜੜ ਦੇ ਪਹਿਰੇਦਾਰ, ਧੀ ਸੀਯੋਨ ਦੇ ਗੜ੍ਹ, ਤੁਹਾਡੇ ਲਈ ਪਹਿਲਾਂ ਦਾ ਰਾਜ ਬਹਾਲ ਕੀਤਾ ਜਾਵੇਗਾ। ਬਾਦਸ਼ਾਹਤ ਯੇਰੂਸ਼ਲੇਮ ਦੀ ਧੀ ਕੋਲ ਆਵੇਗੀ।”

9ਤੁਸੀਂ ਹੁਣ ਉੱਚੀ ਆਵਾਜ਼ ਵਿੱਚ ਕਿਉਂ ਰੋ ਰਹੇ ਹੋ ਕੀ ਤੁਹਾਡਾ ਕੋਈ ਰਾਜਾ ਨਹੀਂ ਹੈ? ਕੀ ਤੇਰਾ ਹਾਕਮ ਨਾਸ ਹੋ ਗਿਆ ਹੈ, ਕਿ ਪੀੜ ਤੈਨੂੰ ਜਣੇਪੇ ਵਾਲੀ ਤੀਵੀਂ ਵਾਂਗ ਪਕੜਦੀ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.