ਮੀਕਾਹ 6

ਹੇ ਆਦਮੀ, ਉਸ ਨੇ ਤੈਨੂੰ ਦਿਖਾਇਆ ਹੈ ਕਿ ਭਲਾ ਕੀ ਹੈ। ਅਤੇ ਯਾਹਵੇਹ ਤੁਹਾਡੇ ਤੋਂ ਕੀ ਮੰਗਦਾ ਹੈ? ਨਿਆਂ ਨਾਲ ਕੰਮ ਕਰਨਾ ਅਤੇ ਦਇਆ ਨੂੰ ਪਿਆਰ ਕਰਨਾ ਅਤੇ ਆਪਣੇ ਪਰਮੇਸ਼ਵਰ ਦੇ ਨਾਲ ਨਿਮਰਤਾ ਨਾਲ ਚੱਲਣਾ।

Micah 6:8 (UKJV) He has showed you, O man, what is good; and what does the LORD require of you, but to do justly, and to love mercy, and to walk humbly with your God?

6ਮੈਂ ਕਿਸ ਚੀਜ਼ ਨਾਲ ਯਾਹਵੇਹ ਦੇ ਅੱਗੇ ਆਵਾਂ, ਅਤੇ ਉੱਚੇ ਪਰਮੇਸ਼ਵਰ ਦੇ ਅੱਗੇ ਮੱਥਾ ਟੇਕਾਂ? ਕੀ ਮੈਂ ਹੋਮ ਦੀਆਂ ਭੇਟਾਂ ਲੈ ਕੇ, ਇੱਕ ਸਾਲ ਦੇ ਵੱਛਿਆਂ ਨਾਲ ਉਹ ਦੇ ਅੱਗੇ ਆਵਾਂ?

7ਕੀ ਯਾਹਵੇਹ ਹਜ਼ਾਰਾਂ ਭੇਡੂਆਂ ਨਾਲ ਪ੍ਰਸੰਨ ਹੁੰਦਾ ਹੈ, ਜਾਂ ਉਹ ਜ਼ੈਤੂਨ ਦੇ ਤੇਲ ਦੀਆਂ ਦਸ ਹਜ਼ਾਰ ਨਦੀਆਂ ਨਾਲ ਪ੍ਰਸੰਨ ਹੋਵੇਗਾ? ਕੀ ਮੈਂ ਆਪਣੇ ਅਪਰਾਧ ਲਈ ਆਪਣੇ ਪਹਿਲੌਠੇ ਨੂੰ ਬਲੀ ਦੇਵਾਂ, ਜਾਂ ਕੀ ਮੈਂ ਆਪਣੀ ਆਤਮਾ ਦੇ ਪਾਪ ਦੇ ਲਈ ਆਪਣੇ ਬੱਚੇ ਨੂੰ ਕੁਰਬਾਨ ਕਰਾਂ?

8ਹੇ ਆਦਮੀ, ਉਸ ਨੇ ਤੈਨੂੰ ਦਿਖਾਇਆ ਹੈ ਕਿ ਭਲਾ ਕੀ ਹੈ। ਅਤੇ ਯਾਹਵੇਹ ਤੁਹਾਡੇ ਤੋਂ ਕੀ ਮੰਗਦਾ ਹੈ? ਨਿਆਂ ਨਾਲ ਕੰਮ ਕਰਨਾ ਅਤੇ ਦਇਆ ਨੂੰ ਪਿਆਰ ਕਰਨਾ ਅਤੇ ਆਪਣੇ ਪਰਮੇਸ਼ਵਰ ਦੇ ਨਾਲ ਨਿਮਰਤਾ ਨਾਲ ਚੱਲਣਾ।

9ਸੁਣੋ! ਯਾਹਵੇਹ ਸ਼ਹਿਰ ਨੂੰ ਬੁਲਾ ਰਿਹਾ ਹੈ ਅਤੇ ਤੇਰੇ ਨਾਮ ਤੋਂ ਡਰਨਾ ਹੀ ਬੁੱਧ ਹੈ “ਲਾਠੀ ਅਤੇ ਉਸ ਨੂੰ ਜਿਸ ਨੇ ਇਸਨੂੰ ਨਿਯੁਕਤ ਕੀਤਾ ਹੈ, ਸੁਣੋ।

10ਕੀ ਦੁਸ਼ਟ ਦੇ ਘਰ ਵਿੱਚ ਹੁਣ ਤੱਕ ਦੁਸ਼ਟਪੁਣੇ ਦੇ ਖ਼ਜ਼ਾਨੇ ਹਨ? ਨਾਲੇ ਏਫ਼ਾਹ ਦੇ ਘੱਟ ਨਾਪ ਜੋ ਸਰਾਪ ਹੈ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.