ਮੀਕਾਹ 6

ਕੀ ਯਾਹਵੇਹ ਹਜ਼ਾਰਾਂ ਭੇਡੂਆਂ ਨਾਲ ਪ੍ਰਸੰਨ ਹੁੰਦਾ ਹੈ, ਜਾਂ ਉਹ ਜ਼ੈਤੂਨ ਦੇ ਤੇਲ ਦੀਆਂ ਦਸ ਹਜ਼ਾਰ ਨਦੀਆਂ ਨਾਲ ਪ੍ਰਸੰਨ ਹੋਵੇਗਾ? ਕੀ ਮੈਂ ਆਪਣੇ ਅਪਰਾਧ ਲਈ ਆਪਣੇ ਪਹਿਲੌਠੇ ਨੂੰ ਬਲੀ ਦੇਵਾਂ, ਜਾਂ ਕੀ ਮੈਂ ਆਪਣੀ ਆਤਮਾ ਦੇ ਪਾਪ ਦੇ ਲਈ ਆਪਣੇ ਬੱਚੇ ਨੂੰ ਕੁਰਬਾਨ ਕਰਾਂ?

Micah 6:7 (UKJV) Will the LORD be pleased with thousands of rams, or with ten thousands of rivers of oil? shall I give my firstborn for my transgression, the fruit of my body for the sin of my soul?

5ਹੇ ਮੇਰੇ ਲੋਕੋ, ਯਾਦ ਰੱਖੋ, ਕਿ ਮੋਆਬ ਦੇ ਰਾਜੇ ਬਾਲਾਕ ਨੇ ਕਿਹੜੀ ਸਾਜ਼ਿਸ਼ ਬਣਾਈ ਸੀ, ਅਤੇ ਬਓਰ ਦੇ ਪੁੱਤਰ ਬਿਲਆਮ ਨੇ ਕੀ ਜਵਾਬ ਦਿੱਤਾ ਸੀ। ਸ਼ਿੱਟੀਮ ਤੋਂ ਗਿਲਗਾਲ ਤੱਕ ਦੇ ਆਪਣੇ ਸਫ਼ਰ ਨੂੰ ਚੇਤੇ ਰੱਖੋ, ਤਾਂ ਜੋ ਤੁਸੀਂ ਯਾਹਵੇਹ ਦੇ ਧਰਮੀ ਕੰਮਾਂ ਨੂੰ ਜਾਣ ਸਕੋ।”

6ਮੈਂ ਕਿਸ ਚੀਜ਼ ਨਾਲ ਯਾਹਵੇਹ ਦੇ ਅੱਗੇ ਆਵਾਂ, ਅਤੇ ਉੱਚੇ ਪਰਮੇਸ਼ਵਰ ਦੇ ਅੱਗੇ ਮੱਥਾ ਟੇਕਾਂ? ਕੀ ਮੈਂ ਹੋਮ ਦੀਆਂ ਭੇਟਾਂ ਲੈ ਕੇ, ਇੱਕ ਸਾਲ ਦੇ ਵੱਛਿਆਂ ਨਾਲ ਉਹ ਦੇ ਅੱਗੇ ਆਵਾਂ?

7ਕੀ ਯਾਹਵੇਹ ਹਜ਼ਾਰਾਂ ਭੇਡੂਆਂ ਨਾਲ ਪ੍ਰਸੰਨ ਹੁੰਦਾ ਹੈ, ਜਾਂ ਉਹ ਜ਼ੈਤੂਨ ਦੇ ਤੇਲ ਦੀਆਂ ਦਸ ਹਜ਼ਾਰ ਨਦੀਆਂ ਨਾਲ ਪ੍ਰਸੰਨ ਹੋਵੇਗਾ? ਕੀ ਮੈਂ ਆਪਣੇ ਅਪਰਾਧ ਲਈ ਆਪਣੇ ਪਹਿਲੌਠੇ ਨੂੰ ਬਲੀ ਦੇਵਾਂ, ਜਾਂ ਕੀ ਮੈਂ ਆਪਣੀ ਆਤਮਾ ਦੇ ਪਾਪ ਦੇ ਲਈ ਆਪਣੇ ਬੱਚੇ ਨੂੰ ਕੁਰਬਾਨ ਕਰਾਂ?

8ਹੇ ਆਦਮੀ, ਉਸ ਨੇ ਤੈਨੂੰ ਦਿਖਾਇਆ ਹੈ ਕਿ ਭਲਾ ਕੀ ਹੈ। ਅਤੇ ਯਾਹਵੇਹ ਤੁਹਾਡੇ ਤੋਂ ਕੀ ਮੰਗਦਾ ਹੈ? ਨਿਆਂ ਨਾਲ ਕੰਮ ਕਰਨਾ ਅਤੇ ਦਇਆ ਨੂੰ ਪਿਆਰ ਕਰਨਾ ਅਤੇ ਆਪਣੇ ਪਰਮੇਸ਼ਵਰ ਦੇ ਨਾਲ ਨਿਮਰਤਾ ਨਾਲ ਚੱਲਣਾ।

9ਸੁਣੋ! ਯਾਹਵੇਹ ਸ਼ਹਿਰ ਨੂੰ ਬੁਲਾ ਰਿਹਾ ਹੈ ਅਤੇ ਤੇਰੇ ਨਾਮ ਤੋਂ ਡਰਨਾ ਹੀ ਬੁੱਧ ਹੈ “ਲਾਠੀ ਅਤੇ ਉਸ ਨੂੰ ਜਿਸ ਨੇ ਇਸਨੂੰ ਨਿਯੁਕਤ ਕੀਤਾ ਹੈ, ਸੁਣੋ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.