ਮੀਕਾਹ 6

ਹੇ ਮੇਰੇ ਲੋਕੋ, ਯਾਦ ਰੱਖੋ, ਕਿ ਮੋਆਬ ਦੇ ਰਾਜੇ ਬਾਲਾਕ ਨੇ ਕਿਹੜੀ ਸਾਜ਼ਿਸ਼ ਬਣਾਈ ਸੀ, ਅਤੇ ਬਓਰ ਦੇ ਪੁੱਤਰ ਬਿਲਆਮ ਨੇ ਕੀ ਜਵਾਬ ਦਿੱਤਾ ਸੀ। ਸ਼ਿੱਟੀਮ ਤੋਂ ਗਿਲਗਾਲ ਤੱਕ ਦੇ ਆਪਣੇ ਸਫ਼ਰ ਨੂੰ ਚੇਤੇ ਰੱਖੋ, ਤਾਂ ਜੋ ਤੁਸੀਂ ਯਾਹਵੇਹ ਦੇ ਧਰਮੀ ਕੰਮਾਂ ਨੂੰ ਜਾਣ ਸਕੋ।”

Micah 6:5 (UKJV) O my people, remember now what Balak king of Moab consulted, and what Balaam the son of Beor answered him from Shittim unto Gilgal; that all of you may know the righteousness of the LORD.

3“ਹੇ ਮੇਰੇ ਲੋਕੋ, ਮੈਂ ਤੁਹਾਡੇ ਨਾਲ ਕੀ ਕੀਤਾ ਹੈ? ਮੈਂ ਤੁਹਾਡੇ ਉੱਤੇ ਕਿਵੇਂ ਬੋਝ ਪਾਇਆ ਹੈ? ਮੈਨੂੰ ਜਵਾਬ ਦਿਉ।

4ਮੈਂ ਤੁਹਾਨੂੰ ਮਿਸਰ ਵਿੱਚੋਂ ਕੱਢ ਲਿਆਇਆ ਅਤੇ ਤੁਹਾਨੂੰ ਗੁਲਾਮੀ ਦੇ ਦੇਸ਼ ਵਿੱਚੋਂ ਛੁਡਾਇਆ। ਮੈਂ ਮੋਸ਼ੇਹ ਹਾਰੋਨ ਅਤੇ ਮਰਿਯਮ ਨੂੰ ਤੁਹਾਡੀ ਅਗਵਾਈ ਕਰਨ ਲਈ ਭੇਜਿਆ।

5ਹੇ ਮੇਰੇ ਲੋਕੋ, ਯਾਦ ਰੱਖੋ, ਕਿ ਮੋਆਬ ਦੇ ਰਾਜੇ ਬਾਲਾਕ ਨੇ ਕਿਹੜੀ ਸਾਜ਼ਿਸ਼ ਬਣਾਈ ਸੀ, ਅਤੇ ਬਓਰ ਦੇ ਪੁੱਤਰ ਬਿਲਆਮ ਨੇ ਕੀ ਜਵਾਬ ਦਿੱਤਾ ਸੀ। ਸ਼ਿੱਟੀਮ ਤੋਂ ਗਿਲਗਾਲ ਤੱਕ ਦੇ ਆਪਣੇ ਸਫ਼ਰ ਨੂੰ ਚੇਤੇ ਰੱਖੋ, ਤਾਂ ਜੋ ਤੁਸੀਂ ਯਾਹਵੇਹ ਦੇ ਧਰਮੀ ਕੰਮਾਂ ਨੂੰ ਜਾਣ ਸਕੋ।”

6ਮੈਂ ਕਿਸ ਚੀਜ਼ ਨਾਲ ਯਾਹਵੇਹ ਦੇ ਅੱਗੇ ਆਵਾਂ, ਅਤੇ ਉੱਚੇ ਪਰਮੇਸ਼ਵਰ ਦੇ ਅੱਗੇ ਮੱਥਾ ਟੇਕਾਂ? ਕੀ ਮੈਂ ਹੋਮ ਦੀਆਂ ਭੇਟਾਂ ਲੈ ਕੇ, ਇੱਕ ਸਾਲ ਦੇ ਵੱਛਿਆਂ ਨਾਲ ਉਹ ਦੇ ਅੱਗੇ ਆਵਾਂ?

7ਕੀ ਯਾਹਵੇਹ ਹਜ਼ਾਰਾਂ ਭੇਡੂਆਂ ਨਾਲ ਪ੍ਰਸੰਨ ਹੁੰਦਾ ਹੈ, ਜਾਂ ਉਹ ਜ਼ੈਤੂਨ ਦੇ ਤੇਲ ਦੀਆਂ ਦਸ ਹਜ਼ਾਰ ਨਦੀਆਂ ਨਾਲ ਪ੍ਰਸੰਨ ਹੋਵੇਗਾ? ਕੀ ਮੈਂ ਆਪਣੇ ਅਪਰਾਧ ਲਈ ਆਪਣੇ ਪਹਿਲੌਠੇ ਨੂੰ ਬਲੀ ਦੇਵਾਂ, ਜਾਂ ਕੀ ਮੈਂ ਆਪਣੀ ਆਤਮਾ ਦੇ ਪਾਪ ਦੇ ਲਈ ਆਪਣੇ ਬੱਚੇ ਨੂੰ ਕੁਰਬਾਨ ਕਰਾਂ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.