ਮੀਕਾਹ 7

ਦੋਵੇਂ ਹੱਥ ਬੁਰਿਆਈ ਕਰਨ ਵਿੱਚ ਮਾਹਰ ਹਨ; ਹਾਕਮ ਤੋਹਫ਼ਿਆਂ ਦੀ ਮੰਗ ਕਰਦਾ ਹੈ, ਜੱਜ ਰਿਸ਼ਵਤ ਲੈਂਦਾ ਹੈ, ਤਾਕਤਵਰ ਆਪਣੀ ਇੱਛਾ ਅਨੁਸਾਰ ਹੁਕਮ ਦਿੰਦੇ ਹਨ ਉਹ ਸਾਰੇ ਮਿਲ ਕੇ ਸਾਜ਼ਿਸ਼ ਕਰਦੇ ਹਨ।

Micah 7:3 (UKJV) That they may do evil with both hands earnestly, the prince asks, and the judge asks for a reward; and the great man, he utters his mischievous desire: so they wrap it up.

1ਮੇਰਾ ਕੀ ਦੁੱਖ ਹੈ! ਮੈਂ ਉਸ ਵਰਗਾ ਹਾਂ ਜਿਵੇਂ ਕੋਈ ਗਰਮ ਰੁੱਤ ਦੇ ਇਕੱਠੇ ਕਰੇ ਜਾਂ ਬਚੇ ਹੋਏ ਅੰਗੂਰੀ ਦਾਣੇ ਚੁੱਗਦਾ ਹੈ ਖਾਣ ਲਈ ਅੰਗੂਰਾਂ ਦਾ ਕੋਈ ਗੁੱਛਾ ਨਹੀਂ ਹੈ, ਹੰਜੀਰ ਦਾ ਪਹਿਲਾ ਫਲ ਨਹੀਂ ਜਿਸ ਦੇ ਲਈ ਮੇਰਾ ਜੀ ਲੋਚਦਾ ਹੈ।

2ਵਫ਼ਾਦਾਰ ਧਰਤੀ ਤੋਂ ਉਜਾੜ ਦਿੱਤੇ ਗਏ ਹਨ; ਇੱਕ ਵੀ ਧਰਮੀ ਨਹੀਂ ਰਹਿੰਦਾ। ਹਰ ਕੋਈ ਲਹੂ ਵਹਾਉਣ ਦੀ ਉਡੀਕ ਵਿੱਚ ਹੈ; ਉਹ ਜਾਲ ਨਾਲ ਇੱਕ-ਦੂਜੇ ਦਾ ਸ਼ਿਕਾਰ ਕਰਦੇ ਹਨ।

3ਦੋਵੇਂ ਹੱਥ ਬੁਰਿਆਈ ਕਰਨ ਵਿੱਚ ਮਾਹਰ ਹਨ; ਹਾਕਮ ਤੋਹਫ਼ਿਆਂ ਦੀ ਮੰਗ ਕਰਦਾ ਹੈ, ਜੱਜ ਰਿਸ਼ਵਤ ਲੈਂਦਾ ਹੈ, ਤਾਕਤਵਰ ਆਪਣੀ ਇੱਛਾ ਅਨੁਸਾਰ ਹੁਕਮ ਦਿੰਦੇ ਹਨ ਉਹ ਸਾਰੇ ਮਿਲ ਕੇ ਸਾਜ਼ਿਸ਼ ਕਰਦੇ ਹਨ।

4ਉਹਨਾਂ ਵਿੱਚੋਂ ਸਭ ਤੋਂ ਉੱਤਮ ਪੁਰਖ ਕੰਡਿਆਲੀ ਝਾੜੀ ਵਰਗਾ ਹੈ, ਅਤੇ ਸਭ ਤੋਂ ਸਮਝਦਾਰ ਮਨੁੱਖ ਕੰਡੇਦਾਰ ਬਾੜੇ ਨਾਲੋਂ ਭੈੜਾ ਹੈ, ਉਹ ਦਿਨ ਆ ਗਿਆ ਹੈ ਜਦੋਂ ਪਰਮੇਸ਼ਵਰ ਤੁਹਾਡੇ ਕੋਲ ਆਵੇਗਾ, ਤੇਰੇ ਰਾਖਿਆਂ ਦਾ ਦਿਨ, ਸਗੋਂ ਤੇਰੀ ਖ਼ਬਰ ਲੈਣ ਦਾ ਦਿਨ ਆ ਗਿਆ ਹੈ, ਹੁਣ ਉਹਨਾਂ ਦੀ ਹੈਰਾਨਗੀ ਦਾ ਵੇਲਾ ਹੈ।

5ਗੁਆਂਢੀ ਤੇ ਭਰੋਸਾ ਨਾ ਕਰੋ; ਕਿਸੇ ਦੋਸਤ ਤੇ ਭਰੋਸਾ ਨਾ ਕਰੋ। ਇੱਥੋਂ ਤੱਕ ਉਸ ਔਰਤ ਤੇ ਵੀ ਭਰੋਸਾ ਨਾ ਕਰੋ ਜੋ ਤੇਰੀ ਬਾਹਾਂ ਵਿੱਚ ਲੇਟਦੀ ਹੈ, ਆਪਣੇ ਬੁੱਲ੍ਹਾਂ ਦੇ ਬਚਨਾਂ ਦੀ ਰਾਖੀ ਕਰ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.