ਮੀਕਾਹ 7

ਮੇਰਾ ਕੀ ਦੁੱਖ ਹੈ! ਮੈਂ ਉਸ ਵਰਗਾ ਹਾਂ ਜਿਵੇਂ ਕੋਈ ਗਰਮ ਰੁੱਤ ਦੇ ਇਕੱਠੇ ਕਰੇ ਜਾਂ ਬਚੇ ਹੋਏ ਅੰਗੂਰੀ ਦਾਣੇ ਚੁੱਗਦਾ ਹੈ ਖਾਣ ਲਈ ਅੰਗੂਰਾਂ ਦਾ ਕੋਈ ਗੁੱਛਾ ਨਹੀਂ ਹੈ, ਹੰਜੀਰ ਦਾ ਪਹਿਲਾ ਫਲ ਨਹੀਂ ਜਿਸ ਦੇ ਲਈ ਮੇਰਾ ਜੀ ਲੋਚਦਾ ਹੈ।

Micah 7:1 (UKJV) Woe is me! for I am as when they have gathered the summer fruits, as the gleaning of grapes of the vintage: there is no cluster to eat: my soul desired the first-fruits fruit.

1ਮੇਰਾ ਕੀ ਦੁੱਖ ਹੈ! ਮੈਂ ਉਸ ਵਰਗਾ ਹਾਂ ਜਿਵੇਂ ਕੋਈ ਗਰਮ ਰੁੱਤ ਦੇ ਇਕੱਠੇ ਕਰੇ ਜਾਂ ਬਚੇ ਹੋਏ ਅੰਗੂਰੀ ਦਾਣੇ ਚੁੱਗਦਾ ਹੈ ਖਾਣ ਲਈ ਅੰਗੂਰਾਂ ਦਾ ਕੋਈ ਗੁੱਛਾ ਨਹੀਂ ਹੈ, ਹੰਜੀਰ ਦਾ ਪਹਿਲਾ ਫਲ ਨਹੀਂ ਜਿਸ ਦੇ ਲਈ ਮੇਰਾ ਜੀ ਲੋਚਦਾ ਹੈ।

2ਵਫ਼ਾਦਾਰ ਧਰਤੀ ਤੋਂ ਉਜਾੜ ਦਿੱਤੇ ਗਏ ਹਨ; ਇੱਕ ਵੀ ਧਰਮੀ ਨਹੀਂ ਰਹਿੰਦਾ। ਹਰ ਕੋਈ ਲਹੂ ਵਹਾਉਣ ਦੀ ਉਡੀਕ ਵਿੱਚ ਹੈ; ਉਹ ਜਾਲ ਨਾਲ ਇੱਕ-ਦੂਜੇ ਦਾ ਸ਼ਿਕਾਰ ਕਰਦੇ ਹਨ।

3ਦੋਵੇਂ ਹੱਥ ਬੁਰਿਆਈ ਕਰਨ ਵਿੱਚ ਮਾਹਰ ਹਨ; ਹਾਕਮ ਤੋਹਫ਼ਿਆਂ ਦੀ ਮੰਗ ਕਰਦਾ ਹੈ, ਜੱਜ ਰਿਸ਼ਵਤ ਲੈਂਦਾ ਹੈ, ਤਾਕਤਵਰ ਆਪਣੀ ਇੱਛਾ ਅਨੁਸਾਰ ਹੁਕਮ ਦਿੰਦੇ ਹਨ ਉਹ ਸਾਰੇ ਮਿਲ ਕੇ ਸਾਜ਼ਿਸ਼ ਕਰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.