1ਮੇਰਾ ਕੀ ਦੁੱਖ ਹੈ! ਮੈਂ ਉਸ ਵਰਗਾ ਹਾਂ ਜਿਵੇਂ ਕੋਈ ਗਰਮ ਰੁੱਤ ਦੇ ਇਕੱਠੇ ਕਰੇ ਜਾਂ ਬਚੇ ਹੋਏ ਅੰਗੂਰੀ ਦਾਣੇ ਚੁੱਗਦਾ ਹੈ ਖਾਣ ਲਈ ਅੰਗੂਰਾਂ ਦਾ ਕੋਈ ਗੁੱਛਾ ਨਹੀਂ ਹੈ, ਹੰਜੀਰ ਦਾ ਪਹਿਲਾ ਫਲ ਨਹੀਂ ਜਿਸ ਦੇ ਲਈ ਮੇਰਾ ਜੀ ਲੋਚਦਾ ਹੈ।
2ਵਫ਼ਾਦਾਰ ਧਰਤੀ ਤੋਂ ਉਜਾੜ ਦਿੱਤੇ ਗਏ ਹਨ; ਇੱਕ ਵੀ ਧਰਮੀ ਨਹੀਂ ਰਹਿੰਦਾ। ਹਰ ਕੋਈ ਲਹੂ ਵਹਾਉਣ ਦੀ ਉਡੀਕ ਵਿੱਚ ਹੈ; ਉਹ ਜਾਲ ਨਾਲ ਇੱਕ-ਦੂਜੇ ਦਾ ਸ਼ਿਕਾਰ ਕਰਦੇ ਹਨ।
3ਦੋਵੇਂ ਹੱਥ ਬੁਰਿਆਈ ਕਰਨ ਵਿੱਚ ਮਾਹਰ ਹਨ; ਹਾਕਮ ਤੋਹਫ਼ਿਆਂ ਦੀ ਮੰਗ ਕਰਦਾ ਹੈ, ਜੱਜ ਰਿਸ਼ਵਤ ਲੈਂਦਾ ਹੈ, ਤਾਕਤਵਰ ਆਪਣੀ ਇੱਛਾ ਅਨੁਸਾਰ ਹੁਕਮ ਦਿੰਦੇ ਹਨ ਉਹ ਸਾਰੇ ਮਿਲ ਕੇ ਸਾਜ਼ਿਸ਼ ਕਰਦੇ ਹਨ।
4ਉਹਨਾਂ ਵਿੱਚੋਂ ਸਭ ਤੋਂ ਉੱਤਮ ਪੁਰਖ ਕੰਡਿਆਲੀ ਝਾੜੀ ਵਰਗਾ ਹੈ, ਅਤੇ ਸਭ ਤੋਂ ਸਮਝਦਾਰ ਮਨੁੱਖ ਕੰਡੇਦਾਰ ਬਾੜੇ ਨਾਲੋਂ ਭੈੜਾ ਹੈ, ਉਹ ਦਿਨ ਆ ਗਿਆ ਹੈ ਜਦੋਂ ਪਰਮੇਸ਼ਵਰ ਤੁਹਾਡੇ ਕੋਲ ਆਵੇਗਾ, ਤੇਰੇ ਰਾਖਿਆਂ ਦਾ ਦਿਨ, ਸਗੋਂ ਤੇਰੀ ਖ਼ਬਰ ਲੈਣ ਦਾ ਦਿਨ ਆ ਗਿਆ ਹੈ, ਹੁਣ ਉਹਨਾਂ ਦੀ ਹੈਰਾਨਗੀ ਦਾ ਵੇਲਾ ਹੈ।