12ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਭਾਵੇਂ ਕਿ ਉਨ੍ਹਾਂ ਦੇ ਸਹਿਯੋਗੀ ਹਨ ਅਤੇ ਬਹੁਤ ਸਾਰੇ ਹਨ, ਉਹ ਤਬਾਹ ਹੋ ਜਾਣਗੇ ਅਤੇ ਖਤਮ ਹੋ ਜਾਣਗੇ। ਭਾਵੇਂ ਮੈਂ ਤੈਨੂੰ ਦੁੱਖ ਦਿੱਤਾ ਹੈ, ਯਹੂਦਾਹ, ਮੈਂ ਤੈਨੂੰ ਹੋਰ ਦੁਖੀ ਨਹੀਂ ਕਰਾਂਗਾ।
13ਹੁਣ ਮੈਂ ਉਨ੍ਹਾਂ ਦਾ ਜੂਲਾ ਤੇਰੀ ਧੌਣ ਤੋਂ ਤੋੜ ਦਿਆਂਗਾ ਅਤੇ ਤੇਰੀਆਂ ਬੇੜੀਆਂ ਨੂੰ ਪਾੜ ਦਿਆਂਗਾ।”
14ਯਾਹਵੇਹ ਨੇ ਨੀਨਵਾਹ, ਬਾਰੇ ਇੱਕ ਹੁਕਮ ਦਿੱਤਾ ਹੈ: “ਤੇਰਾ ਨਾਮ ਰੱਖਣ ਲਈ ਕੋਈ ਔਲਾਦ ਨਹੀਂ ਹੋਵੇਗੀ। ਮੈਂ ਮੂਰਤੀਆਂ ਅਤੇ ਬਣਾਏ ਹੋਏ ਬੁੱਤਾਂ ਨੂੰ ਤਬਾਹ ਕਰ ਦਿਆਂਗਾ ਜੋ ਤੇਰੇ ਦੇਵਤਿਆਂ ਦੇ ਮੰਦਰ ਵਿੱਚ ਹਨ। ਮੈਂ ਤੇਰੀ ਕਬਰ ਤਿਆਰ ਕਰਾਂਗਾ, ਕਿਉਂ ਜੋ ਤੂੰ ਘਿਣਾਉਣਾ ਹੈਂ।”
15ਪਹਾੜਾਂ ਦੀ ਵੱਲ ਵੇਖੋ, ਉਸ ਦੇ ਪੈਰਾਂ ਵੱਲ ਦੇਖੋ ਜੋ ਖੁਸ਼ਖਬਰੀ ਲਿਆਉਂਦਾ ਹੈ, ਜਿਹੜਾ ਸ਼ਾਂਤੀ ਦਾ ਪਰਚਾਰ ਕਰਦਾ ਹੈ! ਹੇ ਯਹੂਦਾਹ, ਆਪਣੇ ਤਿਉਹਾਰ ਮਨਾਓ, ਅਤੇ ਆਪਣੀਆਂ ਸੁੱਖਣਾ ਪੂਰੀਆਂ ਕਰੋ। ਫੇਰ ਦੁਸ਼ਟ ਤੇਰੇ ਉੱਤੇ ਹਮਲਾ ਨਹੀਂ ਕਰਨਗੇ। ਉਹ ਪੂਰੀ ਤਰ੍ਹਾਂ ਤਬਾਹ ਹੋ ਜਾਣਗੇ।