10ਉਹ ਕੰਡਿਆਂ ਵਿੱਚ ਉਲਝੇ ਹੋਏ ਹੋਣਗੇ ਅਤੇ ਆਪਣੀ ਦਾਖਰਸ ਵਿੱਚ ਮਸਤ ਹੋਣਗੇ। ਉਹ ਸੁੱਕੀ ਪਰਾਲੀ ਵਾਂਗ ਖਾ ਜਾਣਗੇ।
11ਹੇ ਨੀਨਵਾਹ, ਤੇਰੇ ਵਿੱਚੋਂ ਇੱਕ ਨਿੱਕਲਿਆ ਹੈ ਜੋ ਯਾਹਵੇਹ ਦੇ ਵਿਰੁੱਧ ਬੁਰਿਆਈ ਦੀ ਯੋਜਨਾ ਬਣਾਉਂਦਾ ਹੈ ਅਤੇ ਬੁਰੀਆਂ ਯੋਜਨਾਵਾਂ ਸੋਚਦਾ ਹੈ।
12ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਭਾਵੇਂ ਕਿ ਉਨ੍ਹਾਂ ਦੇ ਸਹਿਯੋਗੀ ਹਨ ਅਤੇ ਬਹੁਤ ਸਾਰੇ ਹਨ, ਉਹ ਤਬਾਹ ਹੋ ਜਾਣਗੇ ਅਤੇ ਖਤਮ ਹੋ ਜਾਣਗੇ। ਭਾਵੇਂ ਮੈਂ ਤੈਨੂੰ ਦੁੱਖ ਦਿੱਤਾ ਹੈ, ਯਹੂਦਾਹ, ਮੈਂ ਤੈਨੂੰ ਹੋਰ ਦੁਖੀ ਨਹੀਂ ਕਰਾਂਗਾ।
13ਹੁਣ ਮੈਂ ਉਨ੍ਹਾਂ ਦਾ ਜੂਲਾ ਤੇਰੀ ਧੌਣ ਤੋਂ ਤੋੜ ਦਿਆਂਗਾ ਅਤੇ ਤੇਰੀਆਂ ਬੇੜੀਆਂ ਨੂੰ ਪਾੜ ਦਿਆਂਗਾ।”
14ਯਾਹਵੇਹ ਨੇ ਨੀਨਵਾਹ, ਬਾਰੇ ਇੱਕ ਹੁਕਮ ਦਿੱਤਾ ਹੈ: “ਤੇਰਾ ਨਾਮ ਰੱਖਣ ਲਈ ਕੋਈ ਔਲਾਦ ਨਹੀਂ ਹੋਵੇਗੀ। ਮੈਂ ਮੂਰਤੀਆਂ ਅਤੇ ਬਣਾਏ ਹੋਏ ਬੁੱਤਾਂ ਨੂੰ ਤਬਾਹ ਕਰ ਦਿਆਂਗਾ ਜੋ ਤੇਰੇ ਦੇਵਤਿਆਂ ਦੇ ਮੰਦਰ ਵਿੱਚ ਹਨ। ਮੈਂ ਤੇਰੀ ਕਬਰ ਤਿਆਰ ਕਰਾਂਗਾ, ਕਿਉਂ ਜੋ ਤੂੰ ਘਿਣਾਉਣਾ ਹੈਂ।”