ਨਹੂਮ 1

ਹੇ ਨੀਨਵਾਹ, ਤੇਰੇ ਵਿੱਚੋਂ ਇੱਕ ਨਿੱਕਲਿਆ ਹੈ ਜੋ ਯਾਹਵੇਹ ਦੇ ਵਿਰੁੱਧ ਬੁਰਿਆਈ ਦੀ ਯੋਜਨਾ ਬਣਾਉਂਦਾ ਹੈ ਅਤੇ ਬੁਰੀਆਂ ਯੋਜਨਾਵਾਂ ਸੋਚਦਾ ਹੈ।

Nahum 1:11 (UKJV) There is one come out of you, that imagines evil against the LORD, a wicked counsellor.

9ਉਹ ਯਾਹਵੇਹ ਦੇ ਵਿਰੁੱਧ ਜੋ ਵੀ ਸਾਜ਼ਿਸ਼ ਰਚਦੇ ਹਨ, ਉਹ ਉਸ ਦਾ ਅੰਤ ਕਰ ਦੇਵੇਗਾ। ਮੁਸੀਬਤ ਦੂਜੀ ਵਾਰ ਨਹੀਂ ਆਵੇਗੀ।

10ਉਹ ਕੰਡਿਆਂ ਵਿੱਚ ਉਲਝੇ ਹੋਏ ਹੋਣਗੇ ਅਤੇ ਆਪਣੀ ਦਾਖਰਸ ਵਿੱਚ ਮਸਤ ਹੋਣਗੇ। ਉਹ ਸੁੱਕੀ ਪਰਾਲੀ ਵਾਂਗ ਖਾ ਜਾਣਗੇ।

11ਹੇ ਨੀਨਵਾਹ, ਤੇਰੇ ਵਿੱਚੋਂ ਇੱਕ ਨਿੱਕਲਿਆ ਹੈ ਜੋ ਯਾਹਵੇਹ ਦੇ ਵਿਰੁੱਧ ਬੁਰਿਆਈ ਦੀ ਯੋਜਨਾ ਬਣਾਉਂਦਾ ਹੈ ਅਤੇ ਬੁਰੀਆਂ ਯੋਜਨਾਵਾਂ ਸੋਚਦਾ ਹੈ।

12ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਭਾਵੇਂ ਕਿ ਉਨ੍ਹਾਂ ਦੇ ਸਹਿਯੋਗੀ ਹਨ ਅਤੇ ਬਹੁਤ ਸਾਰੇ ਹਨ, ਉਹ ਤਬਾਹ ਹੋ ਜਾਣਗੇ ਅਤੇ ਖਤਮ ਹੋ ਜਾਣਗੇ। ਭਾਵੇਂ ਮੈਂ ਤੈਨੂੰ ਦੁੱਖ ਦਿੱਤਾ ਹੈ, ਯਹੂਦਾਹ, ਮੈਂ ਤੈਨੂੰ ਹੋਰ ਦੁਖੀ ਨਹੀਂ ਕਰਾਂਗਾ।

13ਹੁਣ ਮੈਂ ਉਨ੍ਹਾਂ ਦਾ ਜੂਲਾ ਤੇਰੀ ਧੌਣ ਤੋਂ ਤੋੜ ਦਿਆਂਗਾ ਅਤੇ ਤੇਰੀਆਂ ਬੇੜੀਆਂ ਨੂੰ ਪਾੜ ਦਿਆਂਗਾ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.