8ਪਰ ਇੱਕ ਭਾਰੀ ਹੜ੍ਹ ਨਾਲ ਉਹ ਨੀਨਵਾਹ ਦਾ ਅੰਤ ਕਰੇਗਾ। ਉਹ ਆਪਣੇ ਦੁਸ਼ਮਣਾਂ ਦਾ ਹਨੇਰੇ ਦੇ ਖੇਤਰ ਵਿੱਚ ਪਿੱਛਾ ਕਰੇਗਾ।
9ਉਹ ਯਾਹਵੇਹ ਦੇ ਵਿਰੁੱਧ ਜੋ ਵੀ ਸਾਜ਼ਿਸ਼ ਰਚਦੇ ਹਨ, ਉਹ ਉਸ ਦਾ ਅੰਤ ਕਰ ਦੇਵੇਗਾ। ਮੁਸੀਬਤ ਦੂਜੀ ਵਾਰ ਨਹੀਂ ਆਵੇਗੀ।
10ਉਹ ਕੰਡਿਆਂ ਵਿੱਚ ਉਲਝੇ ਹੋਏ ਹੋਣਗੇ ਅਤੇ ਆਪਣੀ ਦਾਖਰਸ ਵਿੱਚ ਮਸਤ ਹੋਣਗੇ। ਉਹ ਸੁੱਕੀ ਪਰਾਲੀ ਵਾਂਗ ਖਾ ਜਾਣਗੇ।
11ਹੇ ਨੀਨਵਾਹ, ਤੇਰੇ ਵਿੱਚੋਂ ਇੱਕ ਨਿੱਕਲਿਆ ਹੈ ਜੋ ਯਾਹਵੇਹ ਦੇ ਵਿਰੁੱਧ ਬੁਰਿਆਈ ਦੀ ਯੋਜਨਾ ਬਣਾਉਂਦਾ ਹੈ ਅਤੇ ਬੁਰੀਆਂ ਯੋਜਨਾਵਾਂ ਸੋਚਦਾ ਹੈ।
12ਯਾਹਵੇਹ ਇਸ ਤਰ੍ਹਾਂ ਆਖਦਾ ਹੈ: “ਭਾਵੇਂ ਕਿ ਉਨ੍ਹਾਂ ਦੇ ਸਹਿਯੋਗੀ ਹਨ ਅਤੇ ਬਹੁਤ ਸਾਰੇ ਹਨ, ਉਹ ਤਬਾਹ ਹੋ ਜਾਣਗੇ ਅਤੇ ਖਤਮ ਹੋ ਜਾਣਗੇ। ਭਾਵੇਂ ਮੈਂ ਤੈਨੂੰ ਦੁੱਖ ਦਿੱਤਾ ਹੈ, ਯਹੂਦਾਹ, ਮੈਂ ਤੈਨੂੰ ਹੋਰ ਦੁਖੀ ਨਹੀਂ ਕਰਾਂਗਾ।