6ਉਹ ਦੇ ਕ੍ਰੋਧ ਨੂੰ ਕੌਣ ਸਹਿ ਸਕਦਾ ਹੈ? ਉਹ ਦੇ ਭਿਆਨਕ ਕ੍ਰੋਧ ਨੂੰ ਕੌਣ ਸਹਾਰ ਸਕਦਾ ਹੈ? ਉਹ ਦਾ ਕ੍ਰੋਧ ਅੱਗ ਵਾਂਗ ਵਹਾਇਆ ਜਾਂਦਾ ਹੈ। ਉਹ ਦੇ ਅੱਗੇ ਚੱਟਾਨਾਂ ਚਕਨਾਚੂਰ ਹੋ ਗਈਆਂ ਹਨ।
7ਯਾਹਵੇਹ ਚੰਗਾ ਹੈ, ਮੁਸੀਬਤ ਦੇ ਸਮੇਂ ਵਿੱਚ ਪਨਾਹ ਹੈ। ਉਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜੋ ਉਸ ਵਿੱਚ ਭਰੋਸਾ ਰੱਖਦੇ ਹਨ,
8ਪਰ ਇੱਕ ਭਾਰੀ ਹੜ੍ਹ ਨਾਲ ਉਹ ਨੀਨਵਾਹ ਦਾ ਅੰਤ ਕਰੇਗਾ। ਉਹ ਆਪਣੇ ਦੁਸ਼ਮਣਾਂ ਦਾ ਹਨੇਰੇ ਦੇ ਖੇਤਰ ਵਿੱਚ ਪਿੱਛਾ ਕਰੇਗਾ।
9ਉਹ ਯਾਹਵੇਹ ਦੇ ਵਿਰੁੱਧ ਜੋ ਵੀ ਸਾਜ਼ਿਸ਼ ਰਚਦੇ ਹਨ, ਉਹ ਉਸ ਦਾ ਅੰਤ ਕਰ ਦੇਵੇਗਾ। ਮੁਸੀਬਤ ਦੂਜੀ ਵਾਰ ਨਹੀਂ ਆਵੇਗੀ।
10ਉਹ ਕੰਡਿਆਂ ਵਿੱਚ ਉਲਝੇ ਹੋਏ ਹੋਣਗੇ ਅਤੇ ਆਪਣੀ ਦਾਖਰਸ ਵਿੱਚ ਮਸਤ ਹੋਣਗੇ। ਉਹ ਸੁੱਕੀ ਪਰਾਲੀ ਵਾਂਗ ਖਾ ਜਾਣਗੇ।