ਨਹੂਮ 1

ਯਾਹਵੇਹ ਚੰਗਾ ਹੈ, ਮੁਸੀਬਤ ਦੇ ਸਮੇਂ ਵਿੱਚ ਪਨਾਹ ਹੈ। ਉਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜੋ ਉਸ ਵਿੱਚ ਭਰੋਸਾ ਰੱਖਦੇ ਹਨ,

Nahum 1:7 (UKJV) The LORD is good, a strong hold in the day of trouble; and he knows them that trust in him.

5ਉਹ ਦੇ ਅੱਗੇ ਪਹਾੜ ਕੰਬਦੇ ਹਨ ਅਤੇ ਪਹਾੜ ਪਿਘਲ ਜਾਂਦੇ ਹਨ। ਉਸ ਦੀ ਹਜ਼ੂਰੀ ਨਾਲ ਧਰਤੀ ਅਤੇ ਸੰਸਾਰ ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਲੋਕ ਕੰਬ ਉੱਠਦੇ ਹਨ।

6ਉਹ ਦੇ ਕ੍ਰੋਧ ਨੂੰ ਕੌਣ ਸਹਿ ਸਕਦਾ ਹੈ? ਉਹ ਦੇ ਭਿਆਨਕ ਕ੍ਰੋਧ ਨੂੰ ਕੌਣ ਸਹਾਰ ਸਕਦਾ ਹੈ? ਉਹ ਦਾ ਕ੍ਰੋਧ ਅੱਗ ਵਾਂਗ ਵਹਾਇਆ ਜਾਂਦਾ ਹੈ। ਉਹ ਦੇ ਅੱਗੇ ਚੱਟਾਨਾਂ ਚਕਨਾਚੂਰ ਹੋ ਗਈਆਂ ਹਨ।

7ਯਾਹਵੇਹ ਚੰਗਾ ਹੈ, ਮੁਸੀਬਤ ਦੇ ਸਮੇਂ ਵਿੱਚ ਪਨਾਹ ਹੈ। ਉਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜੋ ਉਸ ਵਿੱਚ ਭਰੋਸਾ ਰੱਖਦੇ ਹਨ,

8ਪਰ ਇੱਕ ਭਾਰੀ ਹੜ੍ਹ ਨਾਲ ਉਹ ਨੀਨਵਾਹ ਦਾ ਅੰਤ ਕਰੇਗਾ। ਉਹ ਆਪਣੇ ਦੁਸ਼ਮਣਾਂ ਦਾ ਹਨੇਰੇ ਦੇ ਖੇਤਰ ਵਿੱਚ ਪਿੱਛਾ ਕਰੇਗਾ।

9ਉਹ ਯਾਹਵੇਹ ਦੇ ਵਿਰੁੱਧ ਜੋ ਵੀ ਸਾਜ਼ਿਸ਼ ਰਚਦੇ ਹਨ, ਉਹ ਉਸ ਦਾ ਅੰਤ ਕਰ ਦੇਵੇਗਾ। ਮੁਸੀਬਤ ਦੂਜੀ ਵਾਰ ਨਹੀਂ ਆਵੇਗੀ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.