ਨਹੂਮ 1

ਉਹ ਦੇ ਅੱਗੇ ਪਹਾੜ ਕੰਬਦੇ ਹਨ ਅਤੇ ਪਹਾੜ ਪਿਘਲ ਜਾਂਦੇ ਹਨ। ਉਸ ਦੀ ਹਜ਼ੂਰੀ ਨਾਲ ਧਰਤੀ ਅਤੇ ਸੰਸਾਰ ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਲੋਕ ਕੰਬ ਉੱਠਦੇ ਹਨ।

Nahum 1:5 (UKJV) The mountains quake at him, and the hills melt, and the earth is burned at his presence, yea, the world, and all that dwell therein.

3ਯਾਹਵੇਹ ਕ੍ਰੋਧ ਵਿੱਚ ਧੀਰਜਵਾਨ ਅਤੇ ਸ਼ਕਤੀ ਵਿੱਚ ਮਹਾਨ ਹੈ; ਯਾਹਵੇਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡੇਗਾ। ਉਹ ਦਾ ਰਾਹ ਹਨੇਰੀ ਅਤੇ ਤੂਫ਼ਾਨ ਵਿੱਚ ਹੈ, ਅਤੇ ਬੱਦਲ ਉਸ ਦੇ ਪੈਰਾਂ ਦੀ ਧੂੜ ਹਨ।

4ਉਹ ਸਮੁੰਦਰ ਨੂੰ ਝਿੜਕ ਕੇ ਸੁਕਾ ਦਿੰਦਾ ਹੈ। ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ। ਬਾਸ਼ਾਨ ਅਤੇ ਕਰਮਲ ਸੁੱਕ ਜਾਂਦੇ ਹਨ ਅਤੇ ਲਬਾਨੋਨ ਦੇ ਫੁੱਲ ਮੁਰਝਾ ਜਾਂਦੇ ਹਨ।

5ਉਹ ਦੇ ਅੱਗੇ ਪਹਾੜ ਕੰਬਦੇ ਹਨ ਅਤੇ ਪਹਾੜ ਪਿਘਲ ਜਾਂਦੇ ਹਨ। ਉਸ ਦੀ ਹਜ਼ੂਰੀ ਨਾਲ ਧਰਤੀ ਅਤੇ ਸੰਸਾਰ ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਲੋਕ ਕੰਬ ਉੱਠਦੇ ਹਨ।

6ਉਹ ਦੇ ਕ੍ਰੋਧ ਨੂੰ ਕੌਣ ਸਹਿ ਸਕਦਾ ਹੈ? ਉਹ ਦੇ ਭਿਆਨਕ ਕ੍ਰੋਧ ਨੂੰ ਕੌਣ ਸਹਾਰ ਸਕਦਾ ਹੈ? ਉਹ ਦਾ ਕ੍ਰੋਧ ਅੱਗ ਵਾਂਗ ਵਹਾਇਆ ਜਾਂਦਾ ਹੈ। ਉਹ ਦੇ ਅੱਗੇ ਚੱਟਾਨਾਂ ਚਕਨਾਚੂਰ ਹੋ ਗਈਆਂ ਹਨ।

7ਯਾਹਵੇਹ ਚੰਗਾ ਹੈ, ਮੁਸੀਬਤ ਦੇ ਸਮੇਂ ਵਿੱਚ ਪਨਾਹ ਹੈ। ਉਹ ਉਨ੍ਹਾਂ ਦੀ ਪਰਵਾਹ ਕਰਦਾ ਹੈ ਜੋ ਉਸ ਵਿੱਚ ਭਰੋਸਾ ਰੱਖਦੇ ਹਨ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.