ਨਹੂਮ 1

ਉਹ ਸਮੁੰਦਰ ਨੂੰ ਝਿੜਕ ਕੇ ਸੁਕਾ ਦਿੰਦਾ ਹੈ। ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ। ਬਾਸ਼ਾਨ ਅਤੇ ਕਰਮਲ ਸੁੱਕ ਜਾਂਦੇ ਹਨ ਅਤੇ ਲਬਾਨੋਨ ਦੇ ਫੁੱਲ ਮੁਰਝਾ ਜਾਂਦੇ ਹਨ।

Nahum 1:4 (UKJV) He rebukes the sea, and makes it dry, and dries up all the rivers: Bashan languishes, and Carmel, and the flower of Lebanon languishes.

2ਯਾਹਵੇਹ ਇੱਕ ਈਰਖਾਲੂ ਅਤੇ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ; ਯਾਹਵੇਹ ਬਦਲਾ ਲੈਂਦਾ ਹੈ ਅਤੇ ਕ੍ਰੋਧ ਨਾਲ ਭਰਿਆ ਹੋਇਆ ਹੈ। ਯਾਹਵੇਹ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਂਦਾ ਹੈ, ਅਤੇ ਆਪਣੇ ਦੁਸ਼ਮਣਾਂ ਉੱਤੇ ਆਪਣਾ ਗੁੱਸਾ ਕੱਢਦਾ ਹੈ।

3ਯਾਹਵੇਹ ਕ੍ਰੋਧ ਵਿੱਚ ਧੀਰਜਵਾਨ ਅਤੇ ਸ਼ਕਤੀ ਵਿੱਚ ਮਹਾਨ ਹੈ; ਯਾਹਵੇਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡੇਗਾ। ਉਹ ਦਾ ਰਾਹ ਹਨੇਰੀ ਅਤੇ ਤੂਫ਼ਾਨ ਵਿੱਚ ਹੈ, ਅਤੇ ਬੱਦਲ ਉਸ ਦੇ ਪੈਰਾਂ ਦੀ ਧੂੜ ਹਨ।

4ਉਹ ਸਮੁੰਦਰ ਨੂੰ ਝਿੜਕ ਕੇ ਸੁਕਾ ਦਿੰਦਾ ਹੈ। ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ। ਬਾਸ਼ਾਨ ਅਤੇ ਕਰਮਲ ਸੁੱਕ ਜਾਂਦੇ ਹਨ ਅਤੇ ਲਬਾਨੋਨ ਦੇ ਫੁੱਲ ਮੁਰਝਾ ਜਾਂਦੇ ਹਨ।

5ਉਹ ਦੇ ਅੱਗੇ ਪਹਾੜ ਕੰਬਦੇ ਹਨ ਅਤੇ ਪਹਾੜ ਪਿਘਲ ਜਾਂਦੇ ਹਨ। ਉਸ ਦੀ ਹਜ਼ੂਰੀ ਨਾਲ ਧਰਤੀ ਅਤੇ ਸੰਸਾਰ ਅਤੇ ਉਸ ਵਿੱਚ ਰਹਿਣ ਵਾਲੇ ਸਾਰੇ ਲੋਕ ਕੰਬ ਉੱਠਦੇ ਹਨ।

6ਉਹ ਦੇ ਕ੍ਰੋਧ ਨੂੰ ਕੌਣ ਸਹਿ ਸਕਦਾ ਹੈ? ਉਹ ਦੇ ਭਿਆਨਕ ਕ੍ਰੋਧ ਨੂੰ ਕੌਣ ਸਹਾਰ ਸਕਦਾ ਹੈ? ਉਹ ਦਾ ਕ੍ਰੋਧ ਅੱਗ ਵਾਂਗ ਵਹਾਇਆ ਜਾਂਦਾ ਹੈ। ਉਹ ਦੇ ਅੱਗੇ ਚੱਟਾਨਾਂ ਚਕਨਾਚੂਰ ਹੋ ਗਈਆਂ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.