ਨਹੂਮ 1

ਯਾਹਵੇਹ ਇੱਕ ਈਰਖਾਲੂ ਅਤੇ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ; ਯਾਹਵੇਹ ਬਦਲਾ ਲੈਂਦਾ ਹੈ ਅਤੇ ਕ੍ਰੋਧ ਨਾਲ ਭਰਿਆ ਹੋਇਆ ਹੈ। ਯਾਹਵੇਹ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਂਦਾ ਹੈ, ਅਤੇ ਆਪਣੇ ਦੁਸ਼ਮਣਾਂ ਉੱਤੇ ਆਪਣਾ ਗੁੱਸਾ ਕੱਢਦਾ ਹੈ।

Nahum 1:2 (UKJV) God is jealous, and the LORD revenges; the LORD revenges, and is furious; the LORD will take vengeance on his adversaries, and he reserves wrath for his enemies.

1ਨੀਨਵਾਹ ਬਾਰੇ ਇੱਕ ਭਵਿੱਖਬਾਣੀ। ਨਹੂਮ ਅਲਕੋਸ਼ੀ ਦੇ ਦਰਸ਼ਣ ਦੀ ਪੋਥੀ।

2ਯਾਹਵੇਹ ਇੱਕ ਈਰਖਾਲੂ ਅਤੇ ਬਦਲਾ ਲੈਣ ਵਾਲਾ ਪਰਮੇਸ਼ਵਰ ਹੈ; ਯਾਹਵੇਹ ਬਦਲਾ ਲੈਂਦਾ ਹੈ ਅਤੇ ਕ੍ਰੋਧ ਨਾਲ ਭਰਿਆ ਹੋਇਆ ਹੈ। ਯਾਹਵੇਹ ਆਪਣੇ ਦੁਸ਼ਮਣਾਂ ਤੋਂ ਬਦਲਾ ਲੈਂਦਾ ਹੈ, ਅਤੇ ਆਪਣੇ ਦੁਸ਼ਮਣਾਂ ਉੱਤੇ ਆਪਣਾ ਗੁੱਸਾ ਕੱਢਦਾ ਹੈ।

3ਯਾਹਵੇਹ ਕ੍ਰੋਧ ਵਿੱਚ ਧੀਰਜਵਾਨ ਅਤੇ ਸ਼ਕਤੀ ਵਿੱਚ ਮਹਾਨ ਹੈ; ਯਾਹਵੇਹ ਦੋਸ਼ੀ ਨੂੰ ਸਜ਼ਾ ਤੋਂ ਬਿਨਾਂ ਨਹੀਂ ਛੱਡੇਗਾ। ਉਹ ਦਾ ਰਾਹ ਹਨੇਰੀ ਅਤੇ ਤੂਫ਼ਾਨ ਵਿੱਚ ਹੈ, ਅਤੇ ਬੱਦਲ ਉਸ ਦੇ ਪੈਰਾਂ ਦੀ ਧੂੜ ਹਨ।

4ਉਹ ਸਮੁੰਦਰ ਨੂੰ ਝਿੜਕ ਕੇ ਸੁਕਾ ਦਿੰਦਾ ਹੈ। ਉਹ ਸਾਰੀਆਂ ਨਦੀਆਂ ਨੂੰ ਸੁਕਾ ਦਿੰਦਾ ਹੈ। ਬਾਸ਼ਾਨ ਅਤੇ ਕਰਮਲ ਸੁੱਕ ਜਾਂਦੇ ਹਨ ਅਤੇ ਲਬਾਨੋਨ ਦੇ ਫੁੱਲ ਮੁਰਝਾ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.