42ਅਤੇ ਮਾਸੇਯਾਹ, ਸ਼ਮਅਯਾਹ, ਅਲਆਜ਼ਾਰ, ਉਜ਼ੀ, ਯਹੋਹਾਨਾਨ, ਮਲਕੀਯਾਹ, ਏਲਾਮ ਅਤੇ ਏਜ਼ਰ। ਗੀਤਕਾਰਾਂ ਨੇ ਯਜ਼ਰਹਯਾਹ ਦੇ ਨਿਰਦੇਸ਼ਨ ਹੇਠ ਉੱਚੀ ਆਵਾਜ਼ ਨਾਲ ਗਾਉਂਦੇ ਸਨ।
43ਅਤੇ ਉਸ ਦਿਨ ਉਹਨਾਂ ਨੇ ਵੱਡੀਆਂ ਬਲੀਆਂ ਚੜ੍ਹਾਈਆਂ, ਖੁਸ਼ੀ ਮਨਾਈ ਕਿਉਂਕਿ ਪਰਮੇਸ਼ਵਰ ਨੇ ਉਹਨਾਂ ਨੂੰ ਬਹੁਤ ਖੁਸ਼ੀ ਦਿੱਤੀ ਸੀ। ਔਰਤਾਂ ਅਤੇ ਬੱਚਿਆਂ ਨੇ ਵੀ ਖੁਸ਼ੀ ਮਨਾਈ। ਯੇਰੂਸ਼ਲੇਮ ਵਿੱਚ ਖ਼ੁਸ਼ੀ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੰਦੀ ਸੀ।
44ਉਸ ਦਿਨ ਉਹਨਾਂ ਨੇ ਖਜ਼ਾਨੇ ਦੀਆਂ ਕੋਠੜੀਆਂ ਉੱਤੇ, ਚੁੱਕਣ ਦੀਆਂ ਭੇਟਾਂ, ਪਹਿਲੇ ਫਲਾਂ ਅਤੇ ਦਸਵੰਧਾਂ ਲਈ ਮਨੁੱਖ ਠਹਿਰਾਏ ਤਾਂ ਜੋ ਸ਼ਹਿਰਾਂ ਦੇ ਖੇਤਾਂ ਅਨੁਸਾਰ ਉਹਨਾਂ ਚੀਜ਼ਾਂ ਨੂੰ ਇਕੱਠਾ ਕਰਨ ਜੋ ਬਿਵਸਥਾ ਦੇ ਅਨੁਸਾਰ ਜਾਜਕਾਂ ਅਤੇ ਲੇਵੀਆਂ ਦੇ ਹਿੱਸੇ ਦੀਆਂ ਸਨ ਕਿਉਂ ਜੋ ਯਹੂਦੀ ਜਾਜਕਾਂ ਅਤੇ ਲੇਵੀਆਂ ਦੇ ਹਾਜ਼ਰ ਰਹਿਣ ਕਾਰਨ ਖੁਸ਼ ਸਨ।
45ਉਹਨਾਂ ਨੇ ਦਾਵੀਦ ਅਤੇ ਉਸਦੇ ਪੁੱਤਰ ਸ਼ਲੋਮੋਨ ਦੇ ਹੁਕਮਾਂ ਅਨੁਸਾਰ ਆਪਣੇ ਪਰਮੇਸ਼ਵਰ ਦੀ ਸੇਵਾ ਅਤੇ ਸ਼ੁੱਧਤਾ ਦੀ ਸੇਵਾ ਕੀਤੀ, ਜਿਵੇਂ ਕਿ ਸੰਗੀਤਕਾਰਾਂ ਅਤੇ ਦਰਬਾਨਾਂ ਨੇ ਵੀ ਕੀਤਾ ਸੀ।
46ਬਹੁਤ ਸਮਾਂ ਪਹਿਲਾਂ, ਦਾਵੀਦ ਅਤੇ ਆਸਾਫ਼ ਦੇ ਦਿਨਾਂ ਵਿੱਚ, ਸੰਗੀਤਕਾਰਾਂ ਲਈ ਅਤੇ ਪਰਮੇਸ਼ਵਰ ਦੀ ਉਸਤਤ ਅਤੇ ਧੰਨਵਾਦ ਦੇ ਗੀਤਾਂ ਲਈ ਨਿਰਦੇਸ਼ਕ ਸਨ।