ਨਹਮਯਾਹ 2

ਅਰਤਹਸ਼ਸ਼ਤਾ ਰਾਜੇ ਦੇ ਵੀਹਵੇਂ ਸਾਲ ਨੀਸਾਨ ਦੇ ਮਹੀਨੇ, ਜਦੋਂ ਉਸ ਦੇ ਲਈ ਦਾਖ਼ਰਸ ਲਿਆਂਦੀ ਗਈ, ਮੈਂ ਦਾਖ਼ਰਸ ਲੈ ਕੇ ਰਾਜੇ ਨੂੰ ਦਿੱਤੀ। ਇਸ ਤੋਂ ਪਹਿਲਾਂ ਮੈਂ ਉਸ ਦੇ ਸਾਹਮਣੇ ਕਦੇ ਉਦਾਸ ਨਹੀਂ ਹੋਇਆ ਸੀ,

Nehemiah 2:1 (UKJV) And it came to pass in the month Nisan, in the twentieth year of Artaxerxes the king, that wine was before him: and I took up the wine, and gave it unto the king. Now I had not been in time past sad in his presence.

1ਅਰਤਹਸ਼ਸ਼ਤਾ ਰਾਜੇ ਦੇ ਵੀਹਵੇਂ ਸਾਲ ਨੀਸਾਨ ਦੇ ਮਹੀਨੇ, ਜਦੋਂ ਉਸ ਦੇ ਲਈ ਦਾਖ਼ਰਸ ਲਿਆਂਦੀ ਗਈ, ਮੈਂ ਦਾਖ਼ਰਸ ਲੈ ਕੇ ਰਾਜੇ ਨੂੰ ਦਿੱਤੀ। ਇਸ ਤੋਂ ਪਹਿਲਾਂ ਮੈਂ ਉਸ ਦੇ ਸਾਹਮਣੇ ਕਦੇ ਉਦਾਸ ਨਹੀਂ ਹੋਇਆ ਸੀ,

2ਤਾਂ ਰਾਜੇ ਨੇ ਮੈਨੂੰ ਪੁੱਛਿਆ, “ਤੂੰ ਬਿਮਾਰ ਤਾਂ ਨਹੀਂ ਲੱਗਦਾ, ਫਿਰ ਤੇਰਾ ਚਿਹਰਾ ਇੰਨਾ ਉਦਾਸ ਕਿਉਂ ਹੈ? ਇਹ ਦਿਲ ਦੀ ਉਦਾਸੀ ਤੋਂ ਇਲਾਵਾ ਹੋਰ ਕੁਝ ਨਹੀਂ ਹੋ ਸਕਦਾ।” ਮੈਂ ਬਹੁਤ ਡਰਿਆ ਹੋਇਆ ਸੀ,

3ਪਰ ਮੈਂ ਰਾਜੇ ਨੂੰ ਕਿਹਾ, “ਪਾਤਸ਼ਾਹ ਸਦਾ ਜੀਉਂਦਾ ਰਹੇ! ਮੇਰਾ ਚਿਹਰਾ ਉਦਾਸ ਕਿਉਂ ਨਾ ਹੋਵੇ ਜਦੋਂ ਉਹ ਸ਼ਹਿਰ ਜਿੱਥੇ ਮੇਰੇ ਪੁਰਖਿਆਂ ਨੂੰ ਦਫ਼ਨਾਇਆ ਗਿਆ ਸੀ ਤਬਾਹ ਹੋ ਗਿਆ ਹੈ ਅਤੇ ਉਸ ਦੇ ਦਰਵਾਜ਼ੇ ਅੱਗ ਨਾਲ ਸੜ ਚੁੱਕੇ ਹਨ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.