9ਇਸ ਲਈ ਮੈਂ ਦਰਿਆ ਪਾਰ ਦੇ ਰਾਜਪਾਲਾਂ ਕੋਲ ਗਿਆ ਅਤੇ ਉਹਨਾਂ ਨੂੰ ਰਾਜੇ ਦੀਆਂ ਸ਼ਾਹੀ ਚਿੱਠੀਆਂ ਦਿੱਤੀਆਂ। ਰਾਜੇ ਨੇ ਮੇਰੇ ਨਾਲ ਫ਼ੌਜੀ ਅਫ਼ਸਰ ਅਤੇ ਘੋੜਸਵਾਰ ਵੀ ਭੇਜੇ ਸਨ।
10ਜਦੋਂ ਹੋਰੋਨੀ ਸਨਬੱਲਟ ਅਤੇ ਅੰਮੋਨੀ ਅਧਿਕਾਰੀ ਤੋਬਿਆਹ ਨੇ ਇਸ ਬਾਰੇ ਸੁਣਿਆ, ਤਾਂ ਉਹ ਬਹੁਤ ਦੁਖੀ ਹੋਏ ਕਿ ਕੋਈ ਇਸਰਾਏਲੀਆਂ ਦੀ ਭਲਾਈ ਲਈ ਆਇਆ ਹੈ।
11ਮੈਂ ਯੇਰੂਸ਼ਲੇਮ ਨੂੰ ਗਿਆ ਅਤੇ ਤਾਂ ਤਿੰਨ ਦਿਨ ਉੱਥੇ ਰਿਹਾ,
12ਮੈਂ ਕੁਝ ਹੋਰਾਂ ਨਾਲ ਰਾਤ ਨੂੰ ਚੱਲ ਪਿਆ। ਮੈਂ ਕਿਸੇ ਨੂੰ ਇਹ ਨਹੀਂ ਦੱਸਿਆ ਸੀ ਕਿ ਮੇਰੇ ਪਰਮੇਸ਼ਵਰ ਨੇ ਯੇਰੂਸ਼ਲੇਮ ਲਈ ਮੇਰੇ ਦਿਲ ਵਿੱਚ ਕੀ ਰੱਖਿਆ ਸੀ। ਮੇਰੀ ਸਵਾਰੀ ਦੇ ਪਸ਼ੂ ਤੋਂ ਇਲਾਵਾ ਮੇਰੇ ਨਾਲ ਕੋਈ ਪਸ਼ੂ ਨਹੀਂ ਸੀ।
13ਅਤੇ ਮੈਂ ਰਾਤ ਨੂੰ ਵਾਦੀ ਦੇ ਫਾਟਕ ਤੋਂ ਨਿੱਕਲ ਕੇ ਅਜਗਰ ਦੇ ਸੋਤੇ ਦੇ ਸਾਹਮਣੇ ਅਤੇ ਕੂੜੇ ਦੇ ਫਾਟਕ ਕੋਲ ਗਿਆ ਅਤੇ ਯੇਰੂਸ਼ਲੇਮ ਦੀਆਂ ਟੁੱਟੀਆਂ ਹੋਈਆਂ ਕੰਧਾਂ ਨੂੰ ਅਤੇ ਅੱਗ ਦੇ ਸੜੇ ਹੋਏ ਫਾਟਕਾਂ ਨੂੰ ਵੇਖਿਆ।