60ਭਵਨ ਦੇ ਸੇਵਕ ਅਤੇ ਸ਼ਲੋਮੋਨ ਦੇ ਸੇਵਕਾਂ ਦੀ ਸੰਤਾਨ ਦੀ ਕੁੱਲ੍ਹ ਗਿਣਤੀ 392 ਸੀ।
61ਇਹ ਉਹ ਲੋਕ ਹਨ ਜੋ ਤੇਲ-ਮੇਲਾਹ, ਤੇਲ-ਹਰਸ਼ਾ, ਕਰੂਬ, ਅਦਾਨ ਅਤੇ ਇਮੇਰ ਤੋਂ ਆਏ ਸਨ ਪਰ ਉਹ ਆਪਣੇ ਬਜ਼ੁਰਗਾ ਦੇ ਘਰਾਣੇ ਅਤੇ ਆਪਣੀ ਵੰਸ਼ਾਵਲੀ ਦਾ ਸਬੂਤ ਨਾ ਦਿਖਾ ਸਕੇ ਕਿ ਉਹ ਇਸਰਾਏਲ ਦੇ ਉੱਤਰਾਧਿਕਾਰੀ ਸਨ ਜਾਂ ਨਹੀਂ:
62ਦਲਾਯਾਹ, ਤੋਬਿਆਹ, ਨਕੋਦਾ 642 ਸੰਤਾਨ ਸਨ।
63ਜਾਜਕਾਂ ਵਿੱਚੋਂ: ਹੋਬਯਾਹ, ਹਕੋਜ਼ ਅਤੇ ਬਾਰਜ਼ਿੱਲਈ (ਇੱਕ ਆਦਮੀ ਜਿਸ ਨੇ ਗਿਲਆਦੀ ਬਾਰਜ਼ਿੱਲਈ ਦੀ ਇੱਕ ਧੀ ਨਾਲ ਵਿਆਹ ਕੀਤਾ ਸੀ ਅਤੇ ਉਸ ਦੇ ਨਾਮ ਨਾਲ ਬੁਲਾਇਆ ਗਿਆ ਸੀ)।
64ਇਹਨਾਂ ਨੇ ਆਪਣੀਆਂ ਲਿਖਤਾਂ ਨੂੰ ਹੋਰਨਾਂ ਦੀਆਂ ਵੰਸ਼ਾਵਲੀਆਂ ਦੀਆਂ ਲਿਖਤਾਂ ਵਿੱਚ ਲੱਭਿਆ ਪਰ ਜਦ ਉਹ ਨਾ ਮਿਲੀਆਂ ਤਦ ਉਹਨਾਂ ਨੂੰ ਅਸ਼ੁੱਧ ਠਹਿਰਾਇਆ ਗਿਆ ਅਤੇ ਉਹ ਜਾਜਕਾਈ ਵਿੱਚੋਂ ਕੱਢੇ ਗਏ।