15ਨਫ਼ਤਾਲੀ ਤੋਂ, ਏਨਾਨ ਦਾ ਪੁੱਤਰ ਅਹੀਰਾ।”
16ਇਹ ਉਹ ਮਨੁੱਖ ਸਨ ਜੋ ਸਮਾਜ ਵਿੱਚੋਂ ਚੁਣੇ ਗਏ ਸਨ, ਆਪਣੇ ਪੁਰਖਿਆਂ ਦੇ ਗੋਤਾਂ ਦੇ ਆਗੂ ਸਨ। ਉਹ ਇਸਰਾਏਲ ਦੇ ਗੋਤਾਂ ਦੇ ਮੁਖੀ ਸਨ।
17ਮੋਸ਼ੇਹ ਅਤੇ ਹਾਰੋਨ ਨੇ ਉਹਨਾਂ ਮਨੁੱਖਾਂ ਨੂੰ ਲੈ ਲਿਆ ਜਿਨ੍ਹਾਂ ਦੇ ਨਾਮ ਦੱਸੇ ਗਏ ਸਨ,
18ਅਤੇ ਉਹਨਾਂ ਨੇ ਦੂਜੇ ਮਹੀਨੇ ਦੇ ਪਹਿਲੇ ਦਿਨ ਸਾਰੀ ਕੌਮ ਨੂੰ ਬੁਲਾਇਆ। ਲੋਕਾਂ ਨੇ ਆਪਣੇ ਵੰਸ਼ ਅਤੇ ਘਰਾਣਿਆਂ ਅਨੁਸਾਰ ਆਪਣੇ ਵੰਸ਼ ਨੂੰ ਦਰਜ ਕੀਤਾ ਅਤੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਆਦਮੀਆਂ ਨੂੰ ਇੱਕ-ਇੱਕ ਕਰਕੇ ਨਾਮ ਦੇ ਕੇ ਸੂਚੀਬੱਧ ਕੀਤਾ ਗਿਆ,
19ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ ਅਤੇ ਇਸ ਤਰ੍ਹਾਂ ਉਸ ਨੇ ਸੀਨਾਈ ਦੀ ਉਜਾੜ ਵਿੱਚ ਉਹਨਾਂ ਦੀ ਗਿਣਤੀ ਕੀਤੀ।