ਗਿਣਤੀ 1

ਅਤੇ ਉਹਨਾਂ ਨੇ ਦੂਜੇ ਮਹੀਨੇ ਦੇ ਪਹਿਲੇ ਦਿਨ ਸਾਰੀ ਕੌਮ ਨੂੰ ਬੁਲਾਇਆ। ਲੋਕਾਂ ਨੇ ਆਪਣੇ ਵੰਸ਼ ਅਤੇ ਘਰਾਣਿਆਂ ਅਨੁਸਾਰ ਆਪਣੇ ਵੰਸ਼ ਨੂੰ ਦਰਜ ਕੀਤਾ ਅਤੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਆਦਮੀਆਂ ਨੂੰ ਇੱਕ-ਇੱਕ ਕਰਕੇ ਨਾਮ ਦੇ ਕੇ ਸੂਚੀਬੱਧ ਕੀਤਾ ਗਿਆ,

Numbers 1:18 (UKJV) And they assembled all the congregation together on the first day of the second month, and they declared their lineages after their families, by the house of their fathers, according to the number of the names, from twenty years old and upward, by their polls.

16ਇਹ ਉਹ ਮਨੁੱਖ ਸਨ ਜੋ ਸਮਾਜ ਵਿੱਚੋਂ ਚੁਣੇ ਗਏ ਸਨ, ਆਪਣੇ ਪੁਰਖਿਆਂ ਦੇ ਗੋਤਾਂ ਦੇ ਆਗੂ ਸਨ। ਉਹ ਇਸਰਾਏਲ ਦੇ ਗੋਤਾਂ ਦੇ ਮੁਖੀ ਸਨ।

17ਮੋਸ਼ੇਹ ਅਤੇ ਹਾਰੋਨ ਨੇ ਉਹਨਾਂ ਮਨੁੱਖਾਂ ਨੂੰ ਲੈ ਲਿਆ ਜਿਨ੍ਹਾਂ ਦੇ ਨਾਮ ਦੱਸੇ ਗਏ ਸਨ,

18ਅਤੇ ਉਹਨਾਂ ਨੇ ਦੂਜੇ ਮਹੀਨੇ ਦੇ ਪਹਿਲੇ ਦਿਨ ਸਾਰੀ ਕੌਮ ਨੂੰ ਬੁਲਾਇਆ। ਲੋਕਾਂ ਨੇ ਆਪਣੇ ਵੰਸ਼ ਅਤੇ ਘਰਾਣਿਆਂ ਅਨੁਸਾਰ ਆਪਣੇ ਵੰਸ਼ ਨੂੰ ਦਰਜ ਕੀਤਾ ਅਤੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਆਦਮੀਆਂ ਨੂੰ ਇੱਕ-ਇੱਕ ਕਰਕੇ ਨਾਮ ਦੇ ਕੇ ਸੂਚੀਬੱਧ ਕੀਤਾ ਗਿਆ,

19ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ ਅਤੇ ਇਸ ਤਰ੍ਹਾਂ ਉਸ ਨੇ ਸੀਨਾਈ ਦੀ ਉਜਾੜ ਵਿੱਚ ਉਹਨਾਂ ਦੀ ਗਿਣਤੀ ਕੀਤੀ।

20ਇਸਰਾਏਲ ਦੇ ਜੇਠੇ ਪੁੱਤਰ ਰਊਬੇਨ ਦੀ ਵੰਸ਼ਾਵਲੀ ਵਿੱਚੋਂ: ਵੀਹ ਸਾਲ ਦੇ ਜਾ ਇਸ ਤੋਂ ਵੱਧ ਉਮਰ ਦੇ ਸਨ ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਇੱਕ-ਇੱਕ ਕਰਕੇ, ਉਹਨਾਂ ਦੇ ਕਬੀਲਿਆਂ ਅਤੇ ਪਰਿਵਾਰਾਂ ਦੇ ਅਨੁਸਾਰ ਗਿਣੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.