ਗਿਣਤੀ 1

ਸ਼ਿਮਓਨ ਦੀ ਵੰਸ਼ਾਵਲੀ ਵਿੱਚੋਂ: ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਯੁੱਧ ਕਰਨ ਦੇ ਯੋਗ ਸਨ, ਉਹਨਾਂ ਦੇ ਪਰਿਵਾਰ ਅਤੇ ਪਰਿਵਾਰਾਂ ਦੇ ਲੇਖੇ ਅਨੁਸਾਰ ਇੱਕ-ਇੱਕ ਕਰਕੇ ਗਿਣੇ ਗਏ ਅਤੇ ਉਹਨਾਂ ਦੇ ਨਾਮ ਸੂਚੀਬੱਧ ਕੀਤੇ ਗਏ।

Numbers 1:22 (UKJV) Of the children of Simeon, by their generations, after their families, by the house of their fathers, those that were numbered of them, according to the number of the names, by their polls, every male from twenty years old and upward, all that were able to go forth to war;

20ਇਸਰਾਏਲ ਦੇ ਜੇਠੇ ਪੁੱਤਰ ਰਊਬੇਨ ਦੀ ਵੰਸ਼ਾਵਲੀ ਵਿੱਚੋਂ: ਵੀਹ ਸਾਲ ਦੇ ਜਾ ਇਸ ਤੋਂ ਵੱਧ ਉਮਰ ਦੇ ਸਨ ਸਾਰੇ ਜਿਹੜੇ ਯੁੱਧ ਕਰਨ ਦੇ ਯੋਗ ਸਨ ਉਹ ਸਾਰੇ ਆਪਣੇ ਨਾਮ ਤੋਂ ਇੱਕ-ਇੱਕ ਕਰਕੇ, ਉਹਨਾਂ ਦੇ ਕਬੀਲਿਆਂ ਅਤੇ ਪਰਿਵਾਰਾਂ ਦੇ ਅਨੁਸਾਰ ਗਿਣੇ ਗਏ।

21ਰਊਬੇਨ ਦੇ ਗੋਤ ਦੀ ਗਿਣਤੀ 46,500 ਸੀ।

22ਸ਼ਿਮਓਨ ਦੀ ਵੰਸ਼ਾਵਲੀ ਵਿੱਚੋਂ: ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਯੁੱਧ ਕਰਨ ਦੇ ਯੋਗ ਸਨ, ਉਹਨਾਂ ਦੇ ਪਰਿਵਾਰ ਅਤੇ ਪਰਿਵਾਰਾਂ ਦੇ ਲੇਖੇ ਅਨੁਸਾਰ ਇੱਕ-ਇੱਕ ਕਰਕੇ ਗਿਣੇ ਗਏ ਅਤੇ ਉਹਨਾਂ ਦੇ ਨਾਮ ਸੂਚੀਬੱਧ ਕੀਤੇ ਗਏ।

23ਸ਼ਿਮਓਨ ਦੇ ਗੋਤ ਵਿੱਚੋਂ ਗਿਣਤੀ 59,300 ਸੀ।

24ਗਾਦ ਦੀ ਵੰਸ਼ਾਵਲੀ ਵਿੱਚੋਂ: ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.