26ਯਹੂਦਾਹ ਦੀ ਵੰਸ਼ਾਵਲੀ ਵਿੱਚੋਂ: ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਦੁਆਰਾ ਸੂਚੀਬੱਧ ਕੀਤੇ ਗਏ।
27ਯਹੂਦਾਹ ਦੇ ਗੋਤ ਵਿੱਚੋਂ 74,600 ਦੀ ਗਿਣਤੀ ਸੀ।
28ਯਿੱਸਾਕਾਰ ਦੀ ਵੰਸ਼ਾਵਲੀ ਵਿੱਚੋਂ: ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ।
29ਯਿੱਸਾਕਾਰ ਦੇ ਗੋਤ ਵਿੱਚੋਂ ਗਿਣਤੀ 54,400 ਸੀ।
30ਜ਼ਬੂਲੁਨ ਦੀ ਵੰਸ਼ਾਵਲੀ ਵਿੱਚੋਂ: ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜਿਹੜੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਘਰਾਣਿਆਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ।