28ਯਿੱਸਾਕਾਰ ਦੀ ਵੰਸ਼ਾਵਲੀ ਵਿੱਚੋਂ: ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ।
29ਯਿੱਸਾਕਾਰ ਦੇ ਗੋਤ ਵਿੱਚੋਂ ਗਿਣਤੀ 54,400 ਸੀ।
30ਜ਼ਬੂਲੁਨ ਦੀ ਵੰਸ਼ਾਵਲੀ ਵਿੱਚੋਂ: ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜਿਹੜੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਘਰਾਣਿਆਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ।
31ਜ਼ਬੂਲੁਨ ਦੇ ਗੋਤ ਵਿੱਚੋਂ ਗਿਣਤੀ 57,400 ਸੀ।
32ਯੋਸੇਫ਼ ਦੇ ਪੁੱਤਰਾਂ ਵਿੱਚੋਂ: ਇਫ਼ਰਾਈਮ ਦੀ ਵੰਸ਼ਾਵਲੀ ਵਿੱਚੋਂ: ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਪਰਿਵਾਰ ਅਤੇ ਪਰਿਵਾਰ ਦੇ ਅਨੁਸਾਰ ਨਾਮ ਸੂਚੀਬੱਧ ਕੀਤੇ ਗਏ ਸਨ।