1ਇਸਰਾਏਲ ਦੇ ਮਿਸਰ ਵਿੱਚੋਂ ਨਿਕਲਣ ਤੋਂ ਬਾਅਦ ਦੂਜੇ ਸਾਲ ਦੇ ਦੂਜੇ ਮਹੀਨੇ ਦੇ ਪਹਿਲੇ ਦਿਨ ਯਾਹਵੇਹ ਨੇ ਮੋਸ਼ੇਹ ਨਾਲ ਸੀਨਾਈ ਦੇ ਉਜਾੜ ਵਿੱਚ ਮੰਡਲੀ ਦੇ ਤੰਬੂ ਵਿੱਚ ਉਸ ਨਾਲ ਗੱਲ ਕੀਤੀ ਅਤੇ ਆਖਿਆ,
2“ਇਸਰਾਏਲ ਦੀ ਸਾਰੀ ਕੌਮ ਦੀ ਉਹਨਾਂ ਦੇ ਗੋਤਾਂ ਅਤੇ ਪਰਿਵਾਰਾਂ ਦੇ ਅਨੁਸਾਰ ਇੱਕ-ਇੱਕ ਕਰਕੇ ਹਰੇਕ ਮਨੁੱਖ ਦੀ ਗਿਣਤੀ ਨਾਮ ਲੈ-ਲੈ ਕੇ ਕਰ।
3ਤੂੰ ਅਤੇ ਹਾਰੋਨ ਇਸਰਾਏਲ ਦੇ ਉਹਨਾਂ ਸਾਰੇ ਆਦਮੀਆਂ ਨੂੰ ਜਿਹੜੇ ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ ਅਤੇ ਫ਼ੌਜ ਵਿੱਚ ਯੁੱਧ ਕਰਨ ਦੇ ਯੋਗ ਹਨ ਉਹਨਾਂ ਦੀ ਗਿਣਤੀ ਉਹਨਾਂ ਦੇ ਦਲਾ ਦੇ ਅਨੁਸਾਰ ਕਰ।
4ਹਰੇਕ ਗੋਤ ਵਿੱਚੋਂ ਇੱਕ ਮਨੁੱਖ, ਹਰ ਇੱਕ ਆਪਣੇ ਪਰਿਵਾਰ ਦਾ ਮੁਖੀਆ ਤੁਹਾਡੀ ਸਹਾਇਤਾ ਕਰੇ।
5“ਉਹਨਾਂ ਮਨੁੱਖਾਂ ਦੇ ਨਾਮ ਜਿਹੜੇ ਤੁਹਾਡੀ ਸਹਾਇਤਾ ਕਰਨ ਵਾਲੇ ਹਨ: “ਰਊਬੇਨ ਤੋਂ, ਸ਼ਦੇਊਰ ਦਾ ਪੁੱਤਰ ਅਲੀਸੂਰ;