39ਦਾਨ ਦੇ ਗੋਤ ਵਿੱਚੋਂ 62,700 ਦੀ ਗਿਣਤੀ ਸੀ।
40ਆਸ਼ੇਰ ਦੀ ਵੰਸ਼ਾਵਲੀ ਵਿੱਚੋਂ: ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜਿਹੜੇ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਪਰਿਵਾਰ-ਸਮੂਹਾਂ ਦੇ ਲੇਖੇ ਅਨੁਸਾਰ ਨਾਮ ਨਾਲ ਸੂਚੀਬੱਧ ਕੀਤੇ ਗਏ।
41ਆਸ਼ੇਰ ਦੇ ਗੋਤ ਵਿੱਚੋਂ 41,500 ਦੀ ਗਿਣਤੀ ਸੀ।
42ਨਫ਼ਤਾਲੀ ਦੀ ਵੰਸ਼ਾਵਲੀ ਵਿੱਚੋਂ: ਵੀਹ ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਆਦਮੀ ਜੋ ਫ਼ੌਜ ਵਿੱਚ ਸੇਵਾ ਕਰਨ ਦੇ ਯੋਗ ਸਨ, ਉਹਨਾਂ ਦੇ ਘਰਾਣਿਆਂ ਅਤੇ ਘਰਾਣਿਆਂ ਦੇ ਲੇਖੇ ਅਨੁਸਾਰ ਨਾਮ ਦੁਆਰਾ ਸੂਚੀਬੱਧ ਕੀਤੇ ਗਏ।
43ਨਫ਼ਤਾਲੀ ਦੇ ਗੋਤ ਵਿੱਚੋਂ 53,400 ਦੀ ਗਿਣਤੀ ਸੀ।