46ਕੁੱਲ ਗਿਣਤੀ 6,03,550 ਸੀ।
47ਪਰ ਲੇਵੀਆਂ ਦਾ ਜੱਦੀ ਗੋਤ ਬਾਕੀਆਂ ਨਾਲ ਨਹੀਂ ਗਿਣਿਆ ਗਿਆ ਸੀ।
48ਯਾਹਵੇਹ ਨੇ ਮੋਸ਼ੇਹ ਨੂੰ ਕਿਹਾ ਸੀ:
49“ਤੂੰ ਲੇਵੀ ਦੇ ਗੋਤ ਦੀ ਗਿਣਤੀ ਨਾ ਕਰੀਂ ਅਤੇ ਨਾ ਹੀ ਉਹਨਾਂ ਨੂੰ ਇਸਰਾਏਲੀਆਂ ਦੀ ਮਰਦਮਸ਼ੁਮਾਰੀ ਵਿੱਚ ਸ਼ਾਮਲ ਕਰਨਾ।
50ਇਸ ਦੀ ਬਜਾਇ, ਲੇਵੀਆਂ ਨੂੰ ਨੇਮ ਦੇ ਕਾਨੂੰਨ ਦੇ ਤੰਬੂ, ਇਸ ਦੇ ਸਾਰੇ ਸਮਾਨ ਅਤੇ ਇਸ ਨਾਲ ਸਬੰਧਤ ਹਰ ਚੀਜ਼ ਉੱਤੇ ਨਿਯੁਕਤ ਕਰੀ। ਉਹ ਤੰਬੂ ਅਤੇ ਇਸ ਦੇ ਸਾਰੇ ਸਮਾਨ ਨੂੰ ਚੁੱਕਣ, ਉਹਨਾਂ ਨੂੰ ਇਸਦੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਇਸਦੇ ਆਲੇ-ਦੁਆਲੇ ਤੰਬੂ ਲਾਉਣਾ ਹੈ।