51ਜਦੋਂ ਤੰਬੂ ਨੂੰ ਅੱਗੇ ਲੈ ਕੇ ਜਾਣਾ ਹੋਵੇ, ਤਾਂ ਲੇਵੀਆਂ ਨੇ ਉਸ ਨੂੰ ਹੇਠਾਂ ਉਤਾਰਨ, ਅਤੇ ਜਦੋਂ ਵੀ ਤੰਬੂ ਕਿਸੇ ਸਥਾਨ ਤੇ ਲੱਗਣਾ ਹੋਵੇ ਤਾਂ ਲੇਵੀਆਂ ਨੇ ਹੀ ਕਰਨਾ ਹੈ। ਕੋਈ ਹੋਰ ਜੋ ਇਸ ਤੱਕ ਪਹੁੰਚਦਾ ਹੈ ਜੇ ਕੋਈ ਅਣਜਾਣ ਵਿਅਕਤੀ ਇਸ ਕੋਲ ਆਵੇ ਉਹ ਮਾਰਿਆ ਜਾਵੇ।
52ਇਸਰਾਏਲੀ ਆਪਣੇ ਤੰਬੂ ਇਸ ਤਰ੍ਹਾਂ ਲਾਉਣ ਕਿ ਹਰ ਮਨੁੱਖ ਆਪਣੇ ਡੇਰੇ ਵਿੱਚ ਅਤੇ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੀਆਂ ਸੈਨਾਂ ਅਨੁਸਾਰ ਹੋਵੇ।
53ਪਰ ਲੇਵੀ ਨੇਮ ਦੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਗਾਉਣ ਤਾਂ ਜੋ ਮੇਰਾ ਕ੍ਰੋਧ ਇਸਰਾਏਲੀਆਂ ਉੱਤੇ ਨਾ ਪਵੇ। ਲੇਵੀ ਨੇਮ ਦੇ ਤੰਬੂ ਦੀ ਦੇਖਭਾਲ ਲਈ ਜ਼ਿੰਮੇਵਾਰ ਹੋਣ।”
54ਇਸਰਾਏਲੀਆਂ ਨੇ ਇਹ ਸਭ ਕੁਝ ਉਵੇਂ ਹੀ ਕੀਤਾ ਜਿਵੇਂ ਯਾਹਵੇਹ ਨੇ ਮੋਸ਼ੇਹ ਨੂੰ ਹੁਕਮ ਦਿੱਤਾ ਸੀ।