ਗਿਣਤੀ 1

ਜਦੋਂ ਤੰਬੂ ਨੂੰ ਅੱਗੇ ਲੈ ਕੇ ਜਾਣਾ ਹੋਵੇ, ਤਾਂ ਲੇਵੀਆਂ ਨੇ ਉਸ ਨੂੰ ਹੇਠਾਂ ਉਤਾਰਨ, ਅਤੇ ਜਦੋਂ ਵੀ ਤੰਬੂ ਕਿਸੇ ਸਥਾਨ ਤੇ ਲੱਗਣਾ ਹੋਵੇ ਤਾਂ ਲੇਵੀਆਂ ਨੇ ਹੀ ਕਰਨਾ ਹੈ। ਕੋਈ ਹੋਰ ਜੋ ਇਸ ਤੱਕ ਪਹੁੰਚਦਾ ਹੈ ਜੇ ਕੋਈ ਅਣਜਾਣ ਵਿਅਕਤੀ ਇਸ ਕੋਲ ਆਵੇ ਉਹ ਮਾਰਿਆ ਜਾਵੇ।

Numbers 1:51 (UKJV) And when the tabernacle sets forward, the Levites shall take it down: and when the tabernacle is to be pitched, the Levites shall set it up: and the stranger that comes nigh shall be put to death.

49“ਤੂੰ ਲੇਵੀ ਦੇ ਗੋਤ ਦੀ ਗਿਣਤੀ ਨਾ ਕਰੀਂ ਅਤੇ ਨਾ ਹੀ ਉਹਨਾਂ ਨੂੰ ਇਸਰਾਏਲੀਆਂ ਦੀ ਮਰਦਮਸ਼ੁਮਾਰੀ ਵਿੱਚ ਸ਼ਾਮਲ ਕਰਨਾ।

50ਇਸ ਦੀ ਬਜਾਇ, ਲੇਵੀਆਂ ਨੂੰ ਨੇਮ ਦੇ ਕਾਨੂੰਨ ਦੇ ਤੰਬੂ, ਇਸ ਦੇ ਸਾਰੇ ਸਮਾਨ ਅਤੇ ਇਸ ਨਾਲ ਸਬੰਧਤ ਹਰ ਚੀਜ਼ ਉੱਤੇ ਨਿਯੁਕਤ ਕਰੀ। ਉਹ ਤੰਬੂ ਅਤੇ ਇਸ ਦੇ ਸਾਰੇ ਸਮਾਨ ਨੂੰ ਚੁੱਕਣ, ਉਹਨਾਂ ਨੂੰ ਇਸਦੀ ਦੇਖਭਾਲ ਕਰਨੀ ਚਾਹੀਦੀ ਹੈ ਅਤੇ ਇਸਦੇ ਆਲੇ-ਦੁਆਲੇ ਤੰਬੂ ਲਾਉਣਾ ਹੈ।

51ਜਦੋਂ ਤੰਬੂ ਨੂੰ ਅੱਗੇ ਲੈ ਕੇ ਜਾਣਾ ਹੋਵੇ, ਤਾਂ ਲੇਵੀਆਂ ਨੇ ਉਸ ਨੂੰ ਹੇਠਾਂ ਉਤਾਰਨ, ਅਤੇ ਜਦੋਂ ਵੀ ਤੰਬੂ ਕਿਸੇ ਸਥਾਨ ਤੇ ਲੱਗਣਾ ਹੋਵੇ ਤਾਂ ਲੇਵੀਆਂ ਨੇ ਹੀ ਕਰਨਾ ਹੈ। ਕੋਈ ਹੋਰ ਜੋ ਇਸ ਤੱਕ ਪਹੁੰਚਦਾ ਹੈ ਜੇ ਕੋਈ ਅਣਜਾਣ ਵਿਅਕਤੀ ਇਸ ਕੋਲ ਆਵੇ ਉਹ ਮਾਰਿਆ ਜਾਵੇ।

52ਇਸਰਾਏਲੀ ਆਪਣੇ ਤੰਬੂ ਇਸ ਤਰ੍ਹਾਂ ਲਾਉਣ ਕਿ ਹਰ ਮਨੁੱਖ ਆਪਣੇ ਡੇਰੇ ਵਿੱਚ ਅਤੇ ਹਰ ਮਨੁੱਖ ਆਪਣੇ ਝੰਡੇ ਕੋਲ ਆਪਣੀਆਂ ਸੈਨਾਂ ਅਨੁਸਾਰ ਹੋਵੇ।

53ਪਰ ਲੇਵੀ ਨੇਮ ਦੇ ਡੇਰੇ ਦੇ ਆਲੇ-ਦੁਆਲੇ ਆਪਣੇ ਤੰਬੂ ਲਗਾਉਣ ਤਾਂ ਜੋ ਮੇਰਾ ਕ੍ਰੋਧ ਇਸਰਾਏਲੀਆਂ ਉੱਤੇ ਨਾ ਪਵੇ। ਲੇਵੀ ਨੇਮ ਦੇ ਤੰਬੂ ਦੀ ਦੇਖਭਾਲ ਲਈ ਜ਼ਿੰਮੇਵਾਰ ਹੋਣ।”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.