9ਜਦੋਂ ਤੁਸੀਂ ਆਪਣੇ ਦੇਸ਼ ਵਿੱਚ ਕਿਸੇ ਦੁਸ਼ਮਣ ਦੇ ਵਿਰੁੱਧ ਲੜਾਈ ਵਿੱਚ ਜਾਂਦੇ ਹੋ ਜੋ ਤੁਹਾਡੇ ਉੱਤੇ ਜ਼ੁਲਮ ਕਰਦੇ ਹਨ, ਤਾਂ ਸਾਹ ਖਿੱਚ ਕੇ ਤੁਰ੍ਹੀ ਬਜਾਓ। ਫਿਰ ਤੁਸੀਂ ਯਾਹਵੇਹ ਆਪਣੇ ਪਰਮੇਸ਼ਵਰ ਦੇ ਦੁਆਰਾ ਚੇਤੇ ਕੀਤੇ ਜਾਓਗੇ, ਅਤੇ ਤੁਸੀਂ ਆਪ ਨੇ ਦੁਸ਼ਮਣਾਂ ਤੋਂ ਬਚਾਏ ਜਾਓਗੇ।
10ਅਤੇ ਤੁਹਾਡੇ ਅਨੰਦ ਦੇ ਸਮੇਂ, ਤੁਹਾਡੇ ਠਹਿਰਾਏ ਹੋਏ ਤਿਉਹਾਰਾਂ ਅਤੇ ਨਵੇਂ ਚੰਦ ਦੇ ਤਿਉਹਾਰਾਂ ਉੱਤੇ, ਤੁਸੀਂ ਆਪਣੀਆਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਉੱਤੇ ਤੁਰ੍ਹੀਆਂ ਵਜਾਉਣੀਆਂ ਹਨ, ਅਤੇ ਉਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਯਾਦਗਾਰ ਹੋਣਗੀਆਂ। ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ।”
11ਦੂਜੇ ਸਾਲ ਦੇ ਦੂਜੇ ਮਹੀਨੇ ਦੇ ਵੀਹਵੇਂ ਦਿਨ, ਨੇਮ ਦੇ ਤੰਬੂ ਦੇ ਉੱਪਰੋਂ ਬੱਦਲ ਉੱਠਿਆ।
12ਫਿਰ ਇਸਰਾਏਲੀ ਸੀਨਾਈ ਦੇ ਉਜਾੜ ਵਿੱਚੋਂ ਨਿਕਲੇ ਅਤੇ ਇੱਕ ਥਾਂ ਤੋਂ ਦੂਜੇ ਸਥਾਨ ਤੇ ਤੁਰੇ ਜਦੋਂ ਤੱਕ ਪਾਰਾਨ ਦੇ ਉਜਾੜ ਵਿੱਚ ਬੱਦਲ ਟਿਕ ਨਾ ਗਿਆ।
13ਉਹ ਪਹਿਲੀ ਵਾਰ ਮੋਸ਼ੇਹ ਦੇ ਰਾਹੀਂ ਯਾਹਵੇਹ ਦੇ ਹੁਕਮ ਅਨੁਸਾਰ ਨਿਕਲੇ।