10ਅਤੇ ਤੁਹਾਡੇ ਅਨੰਦ ਦੇ ਸਮੇਂ, ਤੁਹਾਡੇ ਠਹਿਰਾਏ ਹੋਏ ਤਿਉਹਾਰਾਂ ਅਤੇ ਨਵੇਂ ਚੰਦ ਦੇ ਤਿਉਹਾਰਾਂ ਉੱਤੇ, ਤੁਸੀਂ ਆਪਣੀਆਂ ਹੋਮ ਦੀਆਂ ਭੇਟਾਂ ਅਤੇ ਸੁੱਖ-ਸਾਂਦ ਦੀਆਂ ਭੇਟਾਂ ਉੱਤੇ ਤੁਰ੍ਹੀਆਂ ਵਜਾਉਣੀਆਂ ਹਨ, ਅਤੇ ਉਹ ਤੁਹਾਡੇ ਪਰਮੇਸ਼ਵਰ ਦੇ ਅੱਗੇ ਯਾਦਗਾਰ ਹੋਣਗੀਆਂ। ਮੈਂ ਯਾਹਵੇਹ ਤੇਰਾ ਪਰਮੇਸ਼ਵਰ ਹਾਂ।”
11ਦੂਜੇ ਸਾਲ ਦੇ ਦੂਜੇ ਮਹੀਨੇ ਦੇ ਵੀਹਵੇਂ ਦਿਨ, ਨੇਮ ਦੇ ਤੰਬੂ ਦੇ ਉੱਪਰੋਂ ਬੱਦਲ ਉੱਠਿਆ।
12ਫਿਰ ਇਸਰਾਏਲੀ ਸੀਨਾਈ ਦੇ ਉਜਾੜ ਵਿੱਚੋਂ ਨਿਕਲੇ ਅਤੇ ਇੱਕ ਥਾਂ ਤੋਂ ਦੂਜੇ ਸਥਾਨ ਤੇ ਤੁਰੇ ਜਦੋਂ ਤੱਕ ਪਾਰਾਨ ਦੇ ਉਜਾੜ ਵਿੱਚ ਬੱਦਲ ਟਿਕ ਨਾ ਗਿਆ।
13ਉਹ ਪਹਿਲੀ ਵਾਰ ਮੋਸ਼ੇਹ ਦੇ ਰਾਹੀਂ ਯਾਹਵੇਹ ਦੇ ਹੁਕਮ ਅਨੁਸਾਰ ਨਿਕਲੇ।
14ਅਤੇ ਸਭ ਤੋਂ ਪਹਿਲਾਂ ਯਹੂਦਾਹ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ, ਅਤੇ ਉਸ ਦਾ ਸੈਨਾਪਤੀ ਅੰਮੀਨਾਦਾਬ ਦਾ ਪੁੱਤਰ ਨਾਹਸ਼ੋਨ ਸੀ।