12ਫਿਰ ਇਸਰਾਏਲੀ ਸੀਨਾਈ ਦੇ ਉਜਾੜ ਵਿੱਚੋਂ ਨਿਕਲੇ ਅਤੇ ਇੱਕ ਥਾਂ ਤੋਂ ਦੂਜੇ ਸਥਾਨ ਤੇ ਤੁਰੇ ਜਦੋਂ ਤੱਕ ਪਾਰਾਨ ਦੇ ਉਜਾੜ ਵਿੱਚ ਬੱਦਲ ਟਿਕ ਨਾ ਗਿਆ।
13ਉਹ ਪਹਿਲੀ ਵਾਰ ਮੋਸ਼ੇਹ ਦੇ ਰਾਹੀਂ ਯਾਹਵੇਹ ਦੇ ਹੁਕਮ ਅਨੁਸਾਰ ਨਿਕਲੇ।
14ਅਤੇ ਸਭ ਤੋਂ ਪਹਿਲਾਂ ਯਹੂਦਾਹ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ, ਅਤੇ ਉਸ ਦਾ ਸੈਨਾਪਤੀ ਅੰਮੀਨਾਦਾਬ ਦਾ ਪੁੱਤਰ ਨਾਹਸ਼ੋਨ ਸੀ।
15ਸੂਆਰ ਦਾ ਪੁੱਤਰ ਨਥਾਨੇਲ ਯਿੱਸਾਕਾਰ ਦੇ ਗੋਤ ਦਾ ਸੈਨਾਪਤੀ ਸੀ,
16ਅਤੇ ਹੇਲੋਨ ਦਾ ਪੁੱਤਰ ਅਲੀਆਬ ਜ਼ਬੂਲੁਨ ਦੇ ਗੋਤ ਦਾ ਸੈਨਾਪਤੀ ਸੀ।