1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,
2“ਕੁੱਟੇ ਹੋਏ ਚਾਂਦੀ ਦੀਆਂ ਦੋ ਤੁਰ੍ਹੀਆਂ ਬਣਾ, ਅਤੇ ਉਹਨਾਂ ਦੀ ਵਰਤੋਂ ਲੋਕਾਂ ਨੂੰ ਇਕੱਠੇ ਕਰਨ ਲਈ ਅਤੇ ਡੇਰੇ ਲਗਾਉਣ ਲਈ ਕਰੋ।
3ਜਦੋਂ ਦੋਵੇਂ ਤੁਰ੍ਹੀਆਂ ਵਜਾਈਆਂ ਜਾਣ ਤਾਂ ਸਾਰੀ ਕੌਮ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਤੁਹਾਡੇ ਅੱਗੇ ਇਕੱਠੀ ਹੋਵੇ।
4ਅਤੇ ਜਦ ਇੱਕੋ ਹੀ ਵਜਾਈ ਜਾਏ, ਤਾਂ ਇਸਰਾਏਲ ਵਿੱਚ ਜਿਹੜੇ ਹਜ਼ਾਰਾ ਦੇ ਮੁਖੀ ਤੁਹਾਡੇ ਸਾਹਮਣੇ ਇਕੱਠੇ ਹੋਣ।