ਗਿਣਤੀ 10

ਜਦੋਂ ਦੋਵੇਂ ਤੁਰ੍ਹੀਆਂ ਵਜਾਈਆਂ ਜਾਣ ਤਾਂ ਸਾਰੀ ਕੌਮ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਤੁਹਾਡੇ ਅੱਗੇ ਇਕੱਠੀ ਹੋਵੇ।

Numbers 10:3 (UKJV) And when they shall blow with them, all the assembly shall assemble themselves to you at the door of the tabernacle of the congregation.

1ਯਾਹਵੇਹ ਨੇ ਮੋਸ਼ੇਹ ਨੂੰ ਆਖਿਆ,

2“ਕੁੱਟੇ ਹੋਏ ਚਾਂਦੀ ਦੀਆਂ ਦੋ ਤੁਰ੍ਹੀਆਂ ਬਣਾ, ਅਤੇ ਉਹਨਾਂ ਦੀ ਵਰਤੋਂ ਲੋਕਾਂ ਨੂੰ ਇਕੱਠੇ ਕਰਨ ਲਈ ਅਤੇ ਡੇਰੇ ਲਗਾਉਣ ਲਈ ਕਰੋ।

3ਜਦੋਂ ਦੋਵੇਂ ਤੁਰ੍ਹੀਆਂ ਵਜਾਈਆਂ ਜਾਣ ਤਾਂ ਸਾਰੀ ਕੌਮ ਮੰਡਲੀ ਵਾਲੇ ਤੰਬੂ ਦੇ ਦਰਵਾਜ਼ੇ ਉੱਤੇ ਤੁਹਾਡੇ ਅੱਗੇ ਇਕੱਠੀ ਹੋਵੇ।

4ਅਤੇ ਜਦ ਇੱਕੋ ਹੀ ਵਜਾਈ ਜਾਏ, ਤਾਂ ਇਸਰਾਏਲ ਵਿੱਚ ਜਿਹੜੇ ਹਜ਼ਾਰਾ ਦੇ ਮੁਖੀ ਤੁਹਾਡੇ ਸਾਹਮਣੇ ਇਕੱਠੇ ਹੋਣ।

5ਜਦੋਂ ਪਹਿਲਾ ਸਾਹ ਖਿੱਚ ਕੇ ਤੁਰ੍ਹੀ ਵਜਾਈ ਜਾਂਦੀ ਹੈ, ਤਾਂ ਪੂਰਬ ਵੱਲ ਡੇਰਾ ਲਾਉਣ ਵਾਲੇ ਕਬੀਲੇ ਕੂਚ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.