21ਫਿਰ ਕੋਹਾਥੀ ਪਵਿੱਤਰ ਵਸਤੂਆਂ ਨੂੰ ਲੈ ਕੇ ਚੱਲ ਪਏ ਅਤੇ ਦੂਸਰਿਆਂ ਨੇ ਉਹਨਾਂ ਦੇ ਆਉਣ ਤੱਕ ਡੇਰੇ ਨੂੰ ਖੜ੍ਹਾ ਕਰ ਲਿਆ।
22ਫਿਰ ਇਫ਼ਰਾਈਮੀਆਂ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ, ਉਹ ਦਲ ਬਣਾ ਕੇ ਚੱਲੇ। ਅੰਮੀਹੂਦ ਦਾ ਪੁੱਤਰ ਅਲੀਸ਼ਾਮਾ ਉਹਨਾਂ ਦਾ ਸੈਨਾਪਤੀ ਸੀ।
23ਪਦਾਹਸੂਰ ਦਾ ਪੁੱਤਰ ਗਮਲੀਏਲ ਮਨੱਸ਼ੇਹ ਦੇ ਗੋਤ ਦਾ ਸੈਨਾਪਤੀ ਸੀ,
24ਅਤੇ ਗਿਦਾਓਨੀ ਦਾ ਪੁੱਤਰ ਅਬੀਦਾਨ ਬਿਨਯਾਮੀਨ ਦੇ ਗੋਤ ਦਾ ਸੈਨਾਪਤੀ ਸੀ।
25ਫਿਰ ਦਾਨ ਦੇ ਡੇਰੇ ਦੇ ਝੰਡੇ ਦਾ ਕੂਚ ਹੋਇਆ ਜਿਹੜਾ ਸਾਰੇ ਡੇਰਿਆਂ ਤੋਂ ਪਿੱਛੇ ਸੀ, ਉਹ ਦਲ ਬਣਾ ਕੇ ਚੱਲੇ ਅਤੇ ਉਹਨਾਂ ਦਾ ਸੈਨਾਪਤੀ ਅੰਮੀਸ਼ਦਈ ਦਾ ਪੁੱਤਰ ਅਹੀਅਜ਼ਰ ਸੀ।