ਗਿਣਤੀ 11

ਤੁਸੀਂ ਇਸ ਨੂੰ ਸਿਰਫ ਇੱਕ ਦਿਨ, ਜਾਂ ਦੋ ਦਿਨ, ਜਾਂ ਪੰਜ, ਦਸ ਜਾਂ ਵੀਹ ਦਿਨਾਂ ਲਈ ਨਹੀਂ ਖਾਓਗੇ,

Numbers 11:19 (UKJV) All of you shall not eat one day, nor two days, nor five days, neither ten days, nor twenty days;

17ਮੈਂ ਹੇਠਾਂ ਆਵਾਂਗਾ ਅਤੇ ਉੱਥੇ ਤੇਰੇ ਨਾਲ ਗੱਲ ਕਰਾਂਗਾ ਅਤੇ ਉਸ ਆਤਮਾ ਦੀ ਸ਼ਕਤੀ ਨਾਲ ਜੋ ਤੇਰੇ ਉੱਤੇ ਹੈ, ਉਸ ਵਿੱਚੋਂ ਕੁਝ ਲੈ ਕੇ ਉਹਨਾਂ ਉੱਤੇ ਪਾਵਾਂਗਾ। ਉਹ ਲੋਕਾਂ ਦਾ ਬੋਝ ਤੇਰੇ ਨਾਲ ਚੁੱਕਣਗੇ ਤਾਂ ਜੋ ਤੈਨੂੰ ਇਕੱਲੇ ਨੂੰ ਚੁੱਕਣਾ ਨਾ ਪਵੇ।

18“ਲੋਕਾਂ ਨੂੰ ਆਖੋ, ‘ਕੱਲ੍ਹ ਦੀ ਤਿਆਰੀ ਲਈ ਆਪਣੇ ਆਪ ਨੂੰ ਪਵਿੱਤਰ ਕਰੋ, ਜਦੋਂ ਤੁਸੀਂ ਮਾਸ ਖਾਓਗੇ। ਯਾਹਵੇਹ ਨੇ ਤੁਹਾਨੂੰ ਸੁਣਿਆ ਜਦੋਂ ਤੁਸੀਂ ਰੋ ਰਹੇ ਸੀ, “ਕਾਸ਼ ਸਾਡੇ ਕੋਲ ਖਾਣ ਲਈ ਮਾਸ ਹੁੰਦਾ! ਅਸੀਂ ਮਿਸਰ ਵਿੱਚ ਚੰਗੇ ਸੀ!” ਹੁਣ ਯਾਹਵੇਹ ਤੁਹਾਨੂੰ ਮਾਸ ਦੇਵੇਗਾ ਅਤੇ ਤੁਸੀਂ ਇਸਨੂੰ ਖਾਓਗੇ।

19ਤੁਸੀਂ ਇਸ ਨੂੰ ਸਿਰਫ ਇੱਕ ਦਿਨ, ਜਾਂ ਦੋ ਦਿਨ, ਜਾਂ ਪੰਜ, ਦਸ ਜਾਂ ਵੀਹ ਦਿਨਾਂ ਲਈ ਨਹੀਂ ਖਾਓਗੇ,

20ਸਗੋਂ ਪੂਰੇ ਮਹੀਨੇ ਲਈ, ਜਦੋਂ ਤੱਕ ਇਹ ਤੁਹਾਡੀਆਂ ਨਾਸਾਂ ਵਿੱਚੋਂ ਬਾਹਰ ਨਾ ਨਿਕਲੇ ਅਤੇ ਤੁਸੀਂ ਇਸ ਨੂੰ ਨਫ਼ਰਤ ਨਾ ਕਰੋ ਕਿਉਂਕਿ ਤੁਸੀਂ ਯਾਹਵੇਹ ਨੂੰ ਤੁੱਛ ਗਿਣਿਆ ਹੈ, ਜੋ ਉਹਨਾਂ ਵਿੱਚ ਹੈ। ਤੁਸੀਂ, ਅਤੇ ਉਸ ਦੇ ਅੱਗੇ ਰੋਂਦੇ ਹੋਏ ਕਿਹਾ, “ਅਸੀਂ ਮਿਸਰ ਵਿੱਚੋਂ ਕਿਉਂ ਬਾਹਰ ਆਏ?” ’ ”

21ਪਰ ਮੋਸ਼ੇਹ ਨੇ ਆਖਿਆ, “ਮੈਂ ਇੱਥੇ ਛੇ ਲੱਖ ਪੈਦਲ ਆਦਮੀਆਂ ਵਿੱਚੋਂ ਇੱਕ ਹਾਂ ਅਤੇ ਤੁਸੀਂ ਆਖਦੇ ਹੋ, ‘ਮੈਂ ਉਹਨਾਂ ਨੂੰ ਪੂਰਾ ਮਹੀਨਾ ਖਾਣ ਲਈ ਮਾਸ ਦਿਆਂਗਾ!’

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.