ਗਿਣਤੀ 11

“ਲੋਕਾਂ ਨੂੰ ਆਖੋ, ‘ਕੱਲ੍ਹ ਦੀ ਤਿਆਰੀ ਲਈ ਆਪਣੇ ਆਪ ਨੂੰ ਪਵਿੱਤਰ ਕਰੋ, ਜਦੋਂ ਤੁਸੀਂ ਮਾਸ ਖਾਓਗੇ। ਯਾਹਵੇਹ ਨੇ ਤੁਹਾਨੂੰ ਸੁਣਿਆ ਜਦੋਂ ਤੁਸੀਂ ਰੋ ਰਹੇ ਸੀ, “ਕਾਸ਼ ਸਾਡੇ ਕੋਲ ਖਾਣ ਲਈ ਮਾਸ ਹੁੰਦਾ! ਅਸੀਂ ਮਿਸਰ ਵਿੱਚ ਚੰਗੇ ਸੀ!” ਹੁਣ ਯਾਹਵੇਹ ਤੁਹਾਨੂੰ ਮਾਸ ਦੇਵੇਗਾ ਅਤੇ ਤੁਸੀਂ ਇਸਨੂੰ ਖਾਓਗੇ।

Numbers 11:18 (UKJV) And say you unto the people, Sanctify yourselves against tomorrow, and all of you shall eat flesh: for all of you have wept in the ears of the LORD, saying, Who shall give us flesh to eat? for it was well with us in Egypt: therefore the LORD will give you flesh, and all of you shall eat.

16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਸੱਤਰ ਬਜ਼ੁਰਗਾਂ ਨੂੰ ਮੇਰੇ ਕੋਲ ਲਿਆਓ ਜਿਹੜੇ ਲੋਕਾਂ ਵਿੱਚ ਆਗੂ ਅਤੇ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੂੰ ਮੰਡਲੀ ਦੇ ਤੰਬੂ ਵਿੱਚ ਲਿਆ, ਤਾਂ ਜੋ ਉਹ ਉੱਥੇ ਤੇਰੇ ਨਾਲ ਖੜ੍ਹੇ ਹੋਣ।

17ਮੈਂ ਹੇਠਾਂ ਆਵਾਂਗਾ ਅਤੇ ਉੱਥੇ ਤੇਰੇ ਨਾਲ ਗੱਲ ਕਰਾਂਗਾ ਅਤੇ ਉਸ ਆਤਮਾ ਦੀ ਸ਼ਕਤੀ ਨਾਲ ਜੋ ਤੇਰੇ ਉੱਤੇ ਹੈ, ਉਸ ਵਿੱਚੋਂ ਕੁਝ ਲੈ ਕੇ ਉਹਨਾਂ ਉੱਤੇ ਪਾਵਾਂਗਾ। ਉਹ ਲੋਕਾਂ ਦਾ ਬੋਝ ਤੇਰੇ ਨਾਲ ਚੁੱਕਣਗੇ ਤਾਂ ਜੋ ਤੈਨੂੰ ਇਕੱਲੇ ਨੂੰ ਚੁੱਕਣਾ ਨਾ ਪਵੇ।

18“ਲੋਕਾਂ ਨੂੰ ਆਖੋ, ‘ਕੱਲ੍ਹ ਦੀ ਤਿਆਰੀ ਲਈ ਆਪਣੇ ਆਪ ਨੂੰ ਪਵਿੱਤਰ ਕਰੋ, ਜਦੋਂ ਤੁਸੀਂ ਮਾਸ ਖਾਓਗੇ। ਯਾਹਵੇਹ ਨੇ ਤੁਹਾਨੂੰ ਸੁਣਿਆ ਜਦੋਂ ਤੁਸੀਂ ਰੋ ਰਹੇ ਸੀ, “ਕਾਸ਼ ਸਾਡੇ ਕੋਲ ਖਾਣ ਲਈ ਮਾਸ ਹੁੰਦਾ! ਅਸੀਂ ਮਿਸਰ ਵਿੱਚ ਚੰਗੇ ਸੀ!” ਹੁਣ ਯਾਹਵੇਹ ਤੁਹਾਨੂੰ ਮਾਸ ਦੇਵੇਗਾ ਅਤੇ ਤੁਸੀਂ ਇਸਨੂੰ ਖਾਓਗੇ।

19ਤੁਸੀਂ ਇਸ ਨੂੰ ਸਿਰਫ ਇੱਕ ਦਿਨ, ਜਾਂ ਦੋ ਦਿਨ, ਜਾਂ ਪੰਜ, ਦਸ ਜਾਂ ਵੀਹ ਦਿਨਾਂ ਲਈ ਨਹੀਂ ਖਾਓਗੇ,

20ਸਗੋਂ ਪੂਰੇ ਮਹੀਨੇ ਲਈ, ਜਦੋਂ ਤੱਕ ਇਹ ਤੁਹਾਡੀਆਂ ਨਾਸਾਂ ਵਿੱਚੋਂ ਬਾਹਰ ਨਾ ਨਿਕਲੇ ਅਤੇ ਤੁਸੀਂ ਇਸ ਨੂੰ ਨਫ਼ਰਤ ਨਾ ਕਰੋ ਕਿਉਂਕਿ ਤੁਸੀਂ ਯਾਹਵੇਹ ਨੂੰ ਤੁੱਛ ਗਿਣਿਆ ਹੈ, ਜੋ ਉਹਨਾਂ ਵਿੱਚ ਹੈ। ਤੁਸੀਂ, ਅਤੇ ਉਸ ਦੇ ਅੱਗੇ ਰੋਂਦੇ ਹੋਏ ਕਿਹਾ, “ਅਸੀਂ ਮਿਸਰ ਵਿੱਚੋਂ ਕਿਉਂ ਬਾਹਰ ਆਏ?” ’ ”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.