14ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਨਾਲ ਨਹੀਂ ਲੈ ਜਾ ਸਕਦਾ। ਕਿਉ ਇਹ ਮੇਰੇ ਸਹਿਣ ਤੋਂ ਬਾਹਰ ਹੈ।
15ਜੇ ਤੂੰ ਮੇਰੇ ਨਾਲ ਇਸ ਤਰ੍ਹਾਂ ਦਾ ਕਰਨਾ ਹੈ, ਅਤੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਨਹੀਂ ਹੈ, ਤਾਂ ਮੈਨੂੰ ਮਾਰ ਸੁੱਟ ਕਿ ਆਪਣੀ ਪਰਜਾ ਦੀ ਦੁਰਦਸ਼ਾ ਨਾ ਵੇਖਾ।”
16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਸੱਤਰ ਬਜ਼ੁਰਗਾਂ ਨੂੰ ਮੇਰੇ ਕੋਲ ਲਿਆਓ ਜਿਹੜੇ ਲੋਕਾਂ ਵਿੱਚ ਆਗੂ ਅਤੇ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੂੰ ਮੰਡਲੀ ਦੇ ਤੰਬੂ ਵਿੱਚ ਲਿਆ, ਤਾਂ ਜੋ ਉਹ ਉੱਥੇ ਤੇਰੇ ਨਾਲ ਖੜ੍ਹੇ ਹੋਣ।
17ਮੈਂ ਹੇਠਾਂ ਆਵਾਂਗਾ ਅਤੇ ਉੱਥੇ ਤੇਰੇ ਨਾਲ ਗੱਲ ਕਰਾਂਗਾ ਅਤੇ ਉਸ ਆਤਮਾ ਦੀ ਸ਼ਕਤੀ ਨਾਲ ਜੋ ਤੇਰੇ ਉੱਤੇ ਹੈ, ਉਸ ਵਿੱਚੋਂ ਕੁਝ ਲੈ ਕੇ ਉਹਨਾਂ ਉੱਤੇ ਪਾਵਾਂਗਾ। ਉਹ ਲੋਕਾਂ ਦਾ ਬੋਝ ਤੇਰੇ ਨਾਲ ਚੁੱਕਣਗੇ ਤਾਂ ਜੋ ਤੈਨੂੰ ਇਕੱਲੇ ਨੂੰ ਚੁੱਕਣਾ ਨਾ ਪਵੇ।
18“ਲੋਕਾਂ ਨੂੰ ਆਖੋ, ‘ਕੱਲ੍ਹ ਦੀ ਤਿਆਰੀ ਲਈ ਆਪਣੇ ਆਪ ਨੂੰ ਪਵਿੱਤਰ ਕਰੋ, ਜਦੋਂ ਤੁਸੀਂ ਮਾਸ ਖਾਓਗੇ। ਯਾਹਵੇਹ ਨੇ ਤੁਹਾਨੂੰ ਸੁਣਿਆ ਜਦੋਂ ਤੁਸੀਂ ਰੋ ਰਹੇ ਸੀ, “ਕਾਸ਼ ਸਾਡੇ ਕੋਲ ਖਾਣ ਲਈ ਮਾਸ ਹੁੰਦਾ! ਅਸੀਂ ਮਿਸਰ ਵਿੱਚ ਚੰਗੇ ਸੀ!” ਹੁਣ ਯਾਹਵੇਹ ਤੁਹਾਨੂੰ ਮਾਸ ਦੇਵੇਗਾ ਅਤੇ ਤੁਸੀਂ ਇਸਨੂੰ ਖਾਓਗੇ।