ਗਿਣਤੀ 11

ਜੇ ਤੂੰ ਮੇਰੇ ਨਾਲ ਇਸ ਤਰ੍ਹਾਂ ਦਾ ਕਰਨਾ ਹੈ, ਅਤੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਨਹੀਂ ਹੈ, ਤਾਂ ਮੈਨੂੰ ਮਾਰ ਸੁੱਟ ਕਿ ਆਪਣੀ ਪਰਜਾ ਦੀ ਦੁਰਦਸ਼ਾ ਨਾ ਵੇਖਾ।”

Numbers 11:15 (UKJV) And if you deal thus with me, kill me, I pray you, instantly, if I have found favour in your sight; and let me not see my wretchedness.

13ਮੈਂ ਇਨ੍ਹਾਂ ਸਾਰੇ ਲੋਕਾਂ ਲਈ ਮਾਸ ਕਿੱਥੋਂ ਲਿਆਵਾਂ? ਉਹ ਮੇਰੇ ਅੱਗੇ ਰੋਂਦੇ ਰਹਿੰਦੇ ਹਨ, ‘ਸਾਨੂੰ ਖਾਣ ਲਈ ਮਾਸ ਦਿਓ!’

14ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਨਾਲ ਨਹੀਂ ਲੈ ਜਾ ਸਕਦਾ। ਕਿਉ ਇਹ ਮੇਰੇ ਸਹਿਣ ਤੋਂ ਬਾਹਰ ਹੈ।

15ਜੇ ਤੂੰ ਮੇਰੇ ਨਾਲ ਇਸ ਤਰ੍ਹਾਂ ਦਾ ਕਰਨਾ ਹੈ, ਅਤੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਨਹੀਂ ਹੈ, ਤਾਂ ਮੈਨੂੰ ਮਾਰ ਸੁੱਟ ਕਿ ਆਪਣੀ ਪਰਜਾ ਦੀ ਦੁਰਦਸ਼ਾ ਨਾ ਵੇਖਾ।”

16ਯਾਹਵੇਹ ਨੇ ਮੋਸ਼ੇਹ ਨੂੰ ਆਖਿਆ, “ਇਸਰਾਏਲ ਦੇ ਸੱਤਰ ਬਜ਼ੁਰਗਾਂ ਨੂੰ ਮੇਰੇ ਕੋਲ ਲਿਆਓ ਜਿਹੜੇ ਲੋਕਾਂ ਵਿੱਚ ਆਗੂ ਅਤੇ ਅਧਿਕਾਰੀ ਵਜੋਂ ਜਾਣੇ ਜਾਂਦੇ ਹਨ। ਉਹਨਾਂ ਨੂੰ ਮੰਡਲੀ ਦੇ ਤੰਬੂ ਵਿੱਚ ਲਿਆ, ਤਾਂ ਜੋ ਉਹ ਉੱਥੇ ਤੇਰੇ ਨਾਲ ਖੜ੍ਹੇ ਹੋਣ।

17ਮੈਂ ਹੇਠਾਂ ਆਵਾਂਗਾ ਅਤੇ ਉੱਥੇ ਤੇਰੇ ਨਾਲ ਗੱਲ ਕਰਾਂਗਾ ਅਤੇ ਉਸ ਆਤਮਾ ਦੀ ਸ਼ਕਤੀ ਨਾਲ ਜੋ ਤੇਰੇ ਉੱਤੇ ਹੈ, ਉਸ ਵਿੱਚੋਂ ਕੁਝ ਲੈ ਕੇ ਉਹਨਾਂ ਉੱਤੇ ਪਾਵਾਂਗਾ। ਉਹ ਲੋਕਾਂ ਦਾ ਬੋਝ ਤੇਰੇ ਨਾਲ ਚੁੱਕਣਗੇ ਤਾਂ ਜੋ ਤੈਨੂੰ ਇਕੱਲੇ ਨੂੰ ਚੁੱਕਣਾ ਨਾ ਪਵੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.