11ਮੋਸ਼ੇਹ ਨੇ ਯਾਹਵੇਹ ਨੂੰ ਪੁੱਛਿਆ, “ਤੂੰ ਆਪਣੇ ਸੇਵਕ ਉੱਤੇ ਇਹ ਮੁਸੀਬਤ ਕਿਉਂ ਲਿਆਂਦੀ ਹੈ? ਤੂੰ ਮੇਰੇ ਤੇ ਕਿਰਪਾ ਕਿਉਂ ਨਹੀਂ ਕਰਦਾ ਕਿ ਤੂੰ ਇਨ੍ਹਾਂ ਸਾਰੇ ਲੋਕਾਂ ਦਾ ਬੋਝ ਮੇਰੇ ਉੱਤੇ ਪਾ ਦਿੱਤਾ ਹੈ?
12ਕੀ ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਗਰਭ ਵਿੱਚ ਲਿਆਂ? ਕੀ ਮੈਂ ਉਹਨਾਂ ਨੂੰ ਜਨਮ ਦਿੱਤਾ ਹੈ? ਤੂੰ ਮੈਨੂੰ ਉਹਨਾਂ ਨੂੰ ਆਪਣੀਆਂ ਬਾਹਾਂ ਵਿੱਚ ਚੁੱਕਣ ਲਈ ਕਿਉਂ ਕਹਿੰਦਾ ਹੈ, ਜਿਵੇਂ ਇੱਕ ਨਰਸ ਇੱਕ ਬੱਚੇ ਨੂੰ ਚੁੱਕ ਕੇ ਲੈ ਜਾਂਦੀ ਹੈ, ਉਸ ਧਰਤੀ ਉੱਤੇ ਜਿਸਦੀ ਤੁਸੀਂ ਉਹਨਾਂ ਦੇ ਪੁਰਖਿਆਂ ਨਾਲ ਸਹੁੰ ਖਾਧੀ ਸੀ?
13ਮੈਂ ਇਨ੍ਹਾਂ ਸਾਰੇ ਲੋਕਾਂ ਲਈ ਮਾਸ ਕਿੱਥੋਂ ਲਿਆਵਾਂ? ਉਹ ਮੇਰੇ ਅੱਗੇ ਰੋਂਦੇ ਰਹਿੰਦੇ ਹਨ, ‘ਸਾਨੂੰ ਖਾਣ ਲਈ ਮਾਸ ਦਿਓ!’
14ਮੈਂ ਇਨ੍ਹਾਂ ਸਾਰੇ ਲੋਕਾਂ ਨੂੰ ਆਪਣੇ ਨਾਲ ਨਹੀਂ ਲੈ ਜਾ ਸਕਦਾ। ਕਿਉ ਇਹ ਮੇਰੇ ਸਹਿਣ ਤੋਂ ਬਾਹਰ ਹੈ।
15ਜੇ ਤੂੰ ਮੇਰੇ ਨਾਲ ਇਸ ਤਰ੍ਹਾਂ ਦਾ ਕਰਨਾ ਹੈ, ਅਤੇ ਤੇਰੀ ਕਿਰਪਾ ਦੀ ਨਿਗਾਹ ਮੇਰੇ ਉੱਤੇ ਨਹੀਂ ਹੈ, ਤਾਂ ਮੈਨੂੰ ਮਾਰ ਸੁੱਟ ਕਿ ਆਪਣੀ ਪਰਜਾ ਦੀ ਦੁਰਦਸ਼ਾ ਨਾ ਵੇਖਾ।”